FacebookTwitterg+Mail

ਪੁਲਵਾਮਾ ਅੱਤਵਾਦੀ ਹਮਲਾ :  ਪਾਕਿਸਤਾਨ ਖਿਲਾਫ ਬਾਲੀਵੁੱਡ ਲਵੇ ਇਹ ਐਕਸ਼ਨ

pulwama terror attack bollywood action against pakistan
15 February, 2019 05:00:40 PM

ਨਵੀਂ ਦਿੱਲੀ (ਬਿਊਰੋ) — ਜੰਮੂ-ਕਮਸ਼ੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਨਾਲ ਪੂਰਾ ਦੇਸ਼ ਸੁੰਨ ਹੋ ਗਿਆ। ਜੈਸ਼-ਏ-ਮਹੁਮੰਦ ਦੀ ਕਾਇਰਤਾ ਹਰਕਤ ਤੋਂ ਬਾਅਦ ਦੇਸ਼ ਗੁੱਸੇ 'ਚ ਹੈ। ਸਮੁੱਚਾ ਦੇਸ਼ ਮੰਗ ਕਰ ਰਿਹਾ ਹੈ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਇਸ ਘਟਨਾ ਨੂੰ ਲੈ ਕੇ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਵੀ ਅੱਤਵਾਦੀਆਂ ਦੀ ਇਸ ਹਰਕਤ 'ਤੇ ਗੁੱਸਾ ਜ਼ਾਹਿਰ ਕੀਤਾ ਹੈ। ਇਸ ਮੁਸ਼ਕਲਿ ਘੜੀ 'ਚ ਪਾਕਿਸਤਾਨ ਖਿਲਾਫ ਬਾਲੀਵੁੱਡ ਇਹ ਐਕਸ਼ਨ ਲੈ ਸਕਦਾ ਹੈ। ਪਾਕਿਸਤਾਨ 'ਤੇ ਦਬਾਅ ਬਣਾਉਣ ਲਈ ਹੁਣ ਇਹ ਸਮੇਂ ਦੀ ਜ਼ਰੂਰਤ ਹੈ। 

#1. ਫਿਲਮ ਤੇ ਟੀ. ਵੀ. ਸ਼ੋਅ 'ਤੇ ਲਗੇ ਰੋਕ

ਪਾਕਿਸਤਾਨ ਦੀ ਐਂਟਰਟੇਨਮੈਂਟ ਇੰਡਸਟਰੀ ਦੀ ਕਮਾਈ ਦਾ ਇਕ ਵੱਡਾ ਜਰੀਆ ਬਾਲੀਵੁੱਡ ਫਿਲਮਾਂ ਤੇ ਸਾਡੇ ਸ਼ੋਅਜ਼ ਹੈ। ਬਾਲੀਵੁੱਡ ਦੇ ਕੰਟੈਂਟ ਨੂੰ ਲੈ ਕੇ ਪਾਕਿਸਤਾਨ ਦੀ ਇੰਡਸਟਰੀ ਦੀ ਵੱਡੀ ਕਮਾਈ ਕਰਦੀ ਹੈ। ਅਜਿਹੇ 'ਚ ਕੁਝ ਰੁਪਇਆ ਦੇ ਫਾਇਦੇ ਲਈ ਪਾਕਿਸਤਾਨ 'ਚ ਬਾਲੀਵੁੱਡ ਫਿਲਮਾਂ ਨਾ ਕਰੇ। ਟੀ. ਵੀ. ਸ਼ੋਅਜ਼ ਵੀ ਉੱਥੇ ਟੈਲੀਕਾਸਟ ਨਾ ਹੋਵੇ।

#2. ਪਾਕਿਸਤਾਨੀ ਐਕਟਰੈੱਸ 'ਤੇ ਸਖਤ ਹੋਵੇ ਬੈਨ

ਸਾਲ 2016 'ਚ ਜੰਮੂ ਕਸ਼ਮੀਰ 'ਚ ਉੜੀ ਹਮਲੇ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਪਾਕਿਸਤਾਨ ਐਕਟਰੈੱਸ 'ਤੇ ਤੇਜੀ ਨਾਲ ਬੈਨ ਲਾਉਣ ਦੀ ਮੰਗ ਉੱਠੀ ਸੀ। ਇਸ ਤੋਂ ਬਾਅਦ ਫਵਾਦ ਖਾਨ, ਮਾਹਿਰਾ ਖਾਨ, ਅਲੀ ਜਫਰ, ਇਮਰਾਨ ਅੱਬਾਸ ਵਰਗੇ ਐਕਟਰੈੱਸ ਨੇ ਇਕ ਦੋ ਫਿਲਮਾਂ ਕਰਨ ਤੋਂ ਬਾਅਦ ਦੋਬਾਰਾ ਭਾਰਤ ਵੱਲ ਮੂੰਹ ਨਹੀਂ ਕੀਤਾ। ਹਾਲਾਂਕਿ ਸਾਲ 2017 'ਚ 'ਹਿੰਦੀ ਮੀਡੀਆ' 'ਚ ਪਾਕਿਸਤਾਨੀ ਅਦਾਕਾਰਾ ਨੇ ਕੰਮ ਕੀਤਾ ਸੀ। ਪੁਲਵਾਮਾ ਘਟਨਾ ਬਾਅਦ ਬਾਲੀਵੁੱਡ ਨੂੰ ਇਸ ਬੈਨ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ ਤਾਂਕਿ ਕੋਈ ਵੀ ਅਦਾਕਾਰਾ ਜਾਂ ਅਦਾਕਾਰ ਬਾਲੀਵੁੱਡ 'ਚ ਕੰਮ ਨਾ ਕਰ ਸਕੇ।

#3. ਪਾਕਿਸਤਾਨੀ ਸਿੰਗਰਸ ਨੂੰ ਨਾ ਦਿੱਤਾ ਜਾਵੇ ਕੰਮ

ਉੜੀ 'ਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਐਰਟਰੈੱਸ ਨਾਲ ਸਿੰਗਰਸ 'ਤੇ ਬੈਨ ਲਾਉਣ ਦੀ ਗੱਲ ਹੋਈ ਸੀ ਪਰ ਇਸ 'ਤੇ ਪੂਰੀ ਤਰ੍ਹਾਂ ਨਾਲ ਅਮਲ ਨਹੀਂ ਹੋਇਆ ਹੈ। ਹਾਲਤ ਇਹ ਹੈ ਕਿ ਹਾਲੇ ਵੀ ਕਈ ਪਾਕਿਸਤਾਨੀ ਸਿੰਗਰਸ ਨਾਲ ਬਾਲੀਵੁੱਡ ਫਿਲਮਾਂ 'ਚ ਗੀਤ ਗਵਾਏ ਜਾ ਰਹੇ ਹਨ। ਬਾਲੀਵੁੱਡ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨੀ ਸਿੰਗਰਸ ਨੂੰ ਮੌਕਾ ਨਾ ਦੇਣ।

#4. ਕਾਨਸਰੰਟ 'ਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਕਰੋ ਸ਼ਾਮਲ

ਕਈ ਵਾਰ ਦੇਖਣ 'ਚ ਆਉਂਦਾ ਹੈ ਕਿ ਦੇਸ਼-ਵਿਦੇਸ਼ 'ਚ ਪਰਫਾਰਮੈਂਸ ਕਰਨ ਲਈ ਬਾਲੀਵੁੱਡ ਕਲਾਕਾਰਾਂ ਦੇ ਗਰੁੱਪ 'ਚ ਪਾਕਿਸਤਾਨੀ ਕਲਾਕਾਰ ਵੀ ਸ਼ਾਮਲ ਹੁੰਦੇ ਹਨ। ਹਾਲਾਂਕਿ ਹੁਣ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਭਾਰਤ 'ਚ ਵੀ ਪਾਕਿਸਤਾਨੀ ਐਕਟਰੈੱਸ ਦੇ ਅਜਿਹੇ ਕਾਨਸਰੰਟ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

#5. ਪਾਕਿਸਤਾਨੀ ਐਕਟਰੈੱਸ ਨਾਲ ਕੋਈ ਈਵੈਂਟ ਨਹੀਂ

ਭਾਰਤੀ ਐਕਟਰੈੱਸ ਨੂੰ ਚਾਹੀਦਾ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ 'ਚ ਪਾਕਿਸਤਾਨੀ ਐਕਟਰੈੱਸ ਜਾਂ ਸਿੰਗਰਸ ਨਾਲ ਮੰਚ ਸਾਝਾ ਨਾ ਕਰਨ। ਅਜਿਹੇ ਈਵੈਂਟ ਦਾ ਬਾਇਕਾਟ ਕਰ ਦਿੱਤਾ ਜਾਵੇ ਤਾਂ ਕਿ ਪਾਕਿਸਤਾਨ ਨੂੰ ਇਕ ਕੜਾ (ਸਖਤ) ਸੰਦੇਸ਼ ਦਿੱਤਾ ਜਾ ਸਕੇ।


Tags: Pulwama Terror Attack Jammu and Kashmir Bollywood Punjabi News Akshay Kumar Alia Bhatt Priyanka Chopra ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.