FacebookTwitterg+Mail

ਕਮਲ ਹਾਸਨ ਨੇ ਪੀ. ਓ. ਕੇ. ਨੂੰ ਦੱਸਿਆ ਆਜ਼ਾਦ ਕਸ਼ਮੀਰ, ਜਨਮਤ ਸੰਗ੍ਰਿਹ ਕਰਾਉਣ ਦੀ ਕੀਤੀ ਮੰਗ

pulwama terror attack kamal haasan
19 February, 2019 08:54:49 AM

ਚੇਨਈ(ਬਿਊਰੋ) : ਫਿਲਮਾਂ ਤੋਂ ਰਾਜਨੀਤੀ 'ਚ ਆਏ ਦੱਖਣ ਭਾਰਤੀ ਸੁਪਰ ਸਟਾਰ ਕਮਲ ਹਾਸਨ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਇਕ ਪਾਸੇ ਦੇਸ਼ 'ਚ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਲੋਕਾਂ 'ਚ ਰੋਸ ਹੈ ਤੇ ਦੂਜੇ ਪਾਸੇ ਕਮਲ ਹਾਸਨ ਕਸ਼ਮੀਰ 'ਚ ਜਨਮਤ ਸੰਗ੍ਰਿਹ ਕਰਾਉਣ ਦੀ ਗੱਲ ਕਰ ਰਹੇ ਹਨ।

 

ਇਹੀ ਨਹੀਂ ਆਪਣੇ ਬਿਆਨ 'ਚ ਉਨ੍ਹਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ 'ਆਜ਼ਾਦ ਕਸ਼ਮੀਰ' ਤੱਕ ਵੀ ਕਹਿ ਦਿੱਤਾ। ਕਮਲ ਹਾਸਨ ਨੇ ਕਿਹਾ ਕਿ ਸਰਕਾਰ ਕਸ਼ਮੀਰ 'ਚ ਜਨਮਤ ਸੰਗ੍ਰਿਹ ਕਰਾਉਣ ਤੋਂ ਕਿਉਂ ਝਿਜਕ ਰਹੀ ਹੈ? ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਜਨਮਤ ਸੰਗ੍ਰਿਹ ਦੀ ਮੰਗ ਕਈ ਸੰਗਠਨ ਕਰਦੇ ਰਹੇ ਹਨ। 
 

ਦੱਸਣਯੋਗ ਹੈ ਕਿ ਬੀਤੇ ਵੀਰਵਾਰ 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਵਾਹਨ 'ਤੇ ਹਮਲੇ ਤੋਂ ਬਾਅਦ ਕਸ਼ਮੀਰ 'ਚ ਪਿਛਲੇ 5 ਦਿਨਾਂ ਕਈ ਜਵਾਨ ਸ਼ਹੀਦ ਹੋ ਚੁੱਕੇ ਹਨ। ਪੁਲਵਾਮਾ ਹਮਲੇ 'ਚ ਸੋਮਵਾਰ ਨੂੰ ਵੀ ਅੱਤਵਾਦੀਆਂ ਨਾਲ ਮੁਕਾਬਲੇ 'ਚ ਇਕ ਮੇਜ਼ਰ ਤੇ 4 ਜਵਾਨ ਸ਼ਹੀਦ ਹੋ ਗਏ ਹਨ।

 


Tags: Pulwama Terror Attack Kamal Haasan Bollywood Punjabi News Bollywood Celebrity News in Punjabi Clarifies Amid Row Plebiscite Kashmir Pakistan Occupied Kashmir Azad Kashmir ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.