FacebookTwitterg+Mail

ਪੁਲਵਾਮਾ ਹਮਲੇ 'ਤੇ ਲੋਕ ਅਫਸੋਸ ਕਿਉਂ ਕਰ ਰਹੇ ਹਨ : ਸੋਨੂੰ ਨਿਗਮ

pulwama terror attack sonu nigam
20 February, 2019 09:19:29 AM

ਨਵੀਂ ਦਿੱਲੀ (ਬਿਊਰੋ) : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ 'ਚ ਸੋਗ ਅਤੇ ਗੁੱਸਾ ਹੈ। ਫਿਲਮੀ ਸਿਤਾਰੇ ਆਪਣੀ ਤਰ੍ਹਾਂ ਨਾਲ ਇਸ ਕਾਇਰਾਨਾ ਹਮਲੇ ਦੀ ਨਿੰਦਾ ਕਰ ਰਹੇ ਹਨ। ਸੋਨੂੰ ਨਿਗਮ ਤਾਂ ਬੇਹੱਦ ਗੁੱਸੇ ਹਨ। ਉਨ੍ਹਾਂ ਨੇ ਬੀਤੇ ਸਮੇਂ ਦੀਆਂ ਕੁਝ ਗੱਲਾਂ ਨੂੰ ਲੈਂਦੇ ਹੋਏ ਵੱਡਾ ਬਿਆਨ ਦੇ ਦਿੱਤਾ ਹੈ। ਉਨ੍ਹਾਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੋਨੂੰ ਨਿਗਮ ਨੇ ਪੁਲਵਾਮਾ ਦੀ ਘਟਨਾ ਨੂੰ ਲੈ ਕੇ ਲੋਕਾਂ ਨੂੰ ਪੁੱਛਿਆ ਹੈ, ''ਲੋਕ ਅਫਸੋਸ ਕਿਉਂ ਕਰ ਰਹੇ ਹਨ? ਭਾਰਤ ਦੇ ਟੁਕੜੇ ਵਾਲੀ ਗੱਲ ਕਹਿਣ ਵਾਲੇ ਤਾਂ ਧਰਮ ਨਿਰਪੱਖ ਹਨ। ਸੁਣਿਆ ਹੈ ਲੋਕ ਹੰਗਾਮਾ ਕਰ ਰਹੇ ਹਨ। ਦੁੱਖ ਪ੍ਰਗਟਾ ਰਹੇ ਹਨ ਕਿਉਂਕਿ ਸੀ. ਆਰ. ਪੀ. ਐੱਫ. ਦੇ ਲੋਕ ਮਰ ਗਏ ਹਨ। ਹੁਣ ਉਹ 44 ਹੋਣ ਜਾਂ 440, ਤੁਸੀਂ ਕਿਉਂ ਦੁੱਖ ਮਨਾ ਰਹੇ ਹੋ। ਇਸ 'ਚ ਦੁੱਖ ਵਾਲੀ ਕਿਹੜੀ ਗੱਲ ਹੈ। ਤੁਸੀਂ ਉਹ ਕਰੋ ਜੋ ਦੇਸ਼ ਲਈ ਸਹੀ ਹੈ। ਦੁੱਖ ਮਨਾਉਣਾ ਭਾਜਪਾ, ਸੰਘ, ਹਿੰਦੂਤਵਵਾਦੀ, ਰਾਸ਼ਟਰਵਾਦੀਆਂ 'ਤੇ ਛੱਡ ਦਿਓ।''


Tags: Sonu Nigam Pulwama Terror Attack Jammu and Kashmir Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.