FacebookTwitterg+Mail

ਗੀਤ ਸ਼ੂਟ ਕਰਨ ਦੇ ਬਹਾਨੇ ਪੰਜਾਬੀ ਗਾਇਕ ਹੋਇਆ ਠੱਗੀ ਦਾ ਸ਼ਿਕਾਰ

punajbi singer gaurav sharma
05 December, 2019 01:36:58 PM

ਪਟਿਆਲਾ(ਬਿਊਰੋ)- ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਐਂਟਰੀ ਕਰਨ ਅਤੇ ਪਹਿਲੇ ਗੀਤ ਦੀ ਸ਼ੂਟਿੰਗ ਦੁਬਈ ਵਿਚ ਕਰਨ ਦੇ ਬਹਾਨੇ ਪੰਜਾਬੀ ਗਾਇਕ ਕੋਲੋਂ ਲੱਖਾਂ ਰੁਪਏ ਠੱਗ ਲਏ ਗਏ। ਇਹ ਪੂਰਾ ਮਾਮਲਾ ਅਕਤੂਬਰ 2018 ਦਾ ਹੈ। ਪੀੜਤ ਗਾਇਕ ਗੌਰਵ ਸ਼ਰਮਾ ਨਿਵਾਸੀ ਪਿੰਡ ਭਸਮੜਾ, ਜੁਲਕਾ ਨੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ। ਕੇਸ ਮੋਹਾਲੀ ਦੇ ਫੇਜ ਇਕ ਨਿਵਾਸੀ ਹਰਮਨ ਸਿੰਘ ’ਤੇ ਦਰਜ ਕੀਤਾ ਗਿਆ। ਉਸ ਦੀ ਗਿ੍ਰਫਤਾਰੀ ਲਈ ਥਾਣਾ ਇਨਚਾਰਜ਼ ਗੁਰਪ੍ਰੀਤ ਸਿੰਘ ਭਿੰਡਰ ਨੇ ਟੀਮ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। 
ਗੱਲਬਾਤ ਦੌਰਾਨ ਪੰਜਾਬੀ ਗਾਇਕ ਗੌਰਵ ਸ਼ਰਮਾ ਨੇ ਦੱਸਿਆ ਕਿ ਉਹ ਮਾਈ ਡਰੀਮ ਅਕਾਦਮੀ ਵਿਚ ਐਕਟਿੰਗ ਅਤੇ ਸੰਗੀਤ ਦੀ ਪੜਾਈ ਕਰ ਰਿਹਾ ਸੀ। ਇੱਥੇ ਉਸ ਦੇ ਕੁਝ ਦੋਸਤ ਬਣ ਗਏ ਸਨ। ਉਨ੍ਹਾਂ ਨੇ ਉਸ ਦੀ ਮੁਲਾਕਾਤ ਹਰਮਨ ਸਿੰਘ ਨਾਲ ਕਰਵਾ ਦਿੱਤੀ। ਹਰਮਨ ਦੀ ਕੰਪਨੀ ਪਹਿਲਾਂ ਤੋਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਥਾਪਿਤ ਹੈ। ਉਸ ਨੂੰ ਕਿਹਾ ਗਿਆ ਕਿ 15 ਲੱਖ 82 ਹਜ਼ਾਰ ਰੁਪਏ ਵਿਚ ਗੀਤ ਦੀ ਵੀਡੀਓ ਤਿਆਰ ਕਰਵਾ ਦੇਣਗੇ ਅਤੇ ਸਾਰੇ ਚੈਨਲਾਂ ’ਤੇ ਪ੍ਰਮੋਸ਼ਨ ਵੀ ਕਰਵਾਉਣਗੇ। ਅਕਤੂਬਰ 2018 ਨੂੰ ਡੀਲ ਫਾਈਨਲ ਹੋਈ। ਚਾਰ ਅਕਤੂਬਰ ਨੂੰ ਪੂਰੀ ਯੂਨਿਟ ਗੀਤ ਦੀ ਸ਼ੂਟਿੰਗ ਲਈ ਦੁਬਈ ਪਹੁੰਚੀ। ਇੱਥੇ ਆਉਣ ’ਤੇ ਪਤਾ ਲੱਗਾ ਕਿ ਹਰਮਨ ਸਿੰਘ ਸੌਦੇ ਮੁਤਾਬਕ ਗੀਤ ’ਤੇ ਪੈਸਾ ਨਹੀਂ ਲਗਾਉਂਦੇ ਹੋਏ ਘੁਟਾਲਾ ਕਰ ਰਿਹਾ ਹੈ, ਜਿਸ ਦਾ ਉਸ ਨੇ ਵਿਰੋਧ ਕੀਤਾ। ਅਜਿਹੇ ਵਿਚ ਹਰਮਨ ਸਿੰਘ ਕਰੂ ਲੈ ਕੇ ਦੁਬਈ ਤੋਂ ਚੁੱਪ-ਚਾਪ ਇੰਡੀਆ ਵਾਪਸ ਆ ਗਿਆ। ਉਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ।


Tags: Gaurav SharmaPunajbi SingerFraudCaseਪੰਜਾਬੀ ਸਿੰਗਰ ਗੌਰਵ ਸ਼ਰਮਾ

About The Author

manju bala

manju bala is content editor at Punjab Kesari