FacebookTwitterg+Mail

PHOTOS : ਰਵਾਇਤੀ ਲੁੱਕ 'ਚ ਨਜ਼ਰ ਆਈ ਬੰਦਗੀ, ਫੈਨਸ ਨੇ ਕੀਤੀ ਜੱਮ ਕੇ ਤਾਰੀਫ

puneesh sharma
14 April, 2018 12:58:27 PM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਬੰਦਗੀ ਕਾਲਰਾ, ਪੁਨੀਸ਼ ਸ਼ਰਮਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਵਿਚ ਹਨ। ਬੰਦਗੀ ਕਾਲਰਾ ਅਕਸਰ ਸੋਸ਼ਲ ਮੀਡੀਆ 'ਤੇ ਪੁਨੀਸ਼ ਸ਼ਰਮਾ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਬੰਦਗੀ ਨੇ ਇੰਸਟਾਗਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਤਸਵੀਰਾਂ ਵਿਚ ਬੰਦਗੀ ਭਾਰਤੀ ਰਵਾਇਤੀ ਲੁੱਕ ਵਿਚ ਨਜ਼ਰ ਆ ਰਹੀ ਹੈ। ਗਰੀਨ ਕਲਰ ਦੀ ਡਰੈੱਸ ਵਿਚ ਨਜ਼ਰ ਆ ਰਹੀ ਬੰਦਗੀ ਕਾਲਰਾ ਬੇਹੱਦ ਵੱਖਰੀ ਲੁੱਕ ਵਿਚ ਨਜ਼ਰ ਆ ਰਹੀ ਹੈ। ਬੰਦਗੀ ਕਾਲਰਾ ਦੀ ਪੋਸਟ 'ਤੇ ਫੈਨਸ ਕਮੈਂਟਸ ਕਰ ਕੇ ਉਨ੍ਹਾਂ ਦੇ ਲੁੱਕ ਅਤੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ। ਇਕ ਫੈਨਸ ਨੇ ਲਿਖਿਆ,''ਇਕ ਸਾਧਾਰਣ ਇੰਸਾਨ ਤੋਂ ਸਟਾਰ ਬਨਣ ਲਈ ਵਧਾਈ। ਤੁਹਾਡੀ ਜਰਨੀ ਸਾਡੇ ਲਈ ਪ੍ਰੇਰਨਾ ਭਰੀ ਹੈ। ਛੇਤੀ ਹੀ ਤੁਹਾਨੂੰ ਵੱਡੇ ਪਰਦੇ 'ਤੇ ਵੀ ਦੇਖਣਾ ਚਾਹੁੰਦੇ ਹਾਂ।'' ਇਕ ਹੋਰ ਫੈਨਸ ਨੇ ਲਿਖਿਆ,''ਤੁਸੀਂ ਸੱਚ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੋ।'' ਉਥੇ ਹੀ ਇਕ ਫੈਨਸ ਨੇ ਲਿਖਿਆ, ''ਤੁਸੀਂ ਦੋਵੇਂ (ਪੁਨੀਸ਼-ਬੰਦਗੀ) 'ਬਿੱਗ ਬੌਸ' ਦੇ ਇਤਿਹਾਸ ਦੇ ਸਭ ਤੋਂ ਵਧੀਆ ਕੱਪਲ ਹੋ, ਉਂਮੀਦ ਹੈ ਤੁਸੀਂ ਕਦੇ ਵੀ ਵੱਖਰੇ ਨਹੀਂ ਹੋਵੋਗੇ।''
Punjabi Bollywood Tadka
ਤਸਵੀਰ ਵਿਚ ਬੰਦਗੀ ਕਾਲੜਾ ਇਕਦਮ ਵੱਖਰੇ ਲੁੱਕ ਵਿਚ ਨਜ਼ਰ ਆ ਰਹੀ ਹੈ।
Punjabi Bollywood Tadkaਬੰਦਗੀ ਕਾਲਰਾ ਇੰਡੀਅਨ ਟਰੇਡੀਸ਼ਨਲ ਲੁੱਕ 'ਚ ਪਹਿਲਾਂ ਨਾਲੋਂ ਕਾਫ਼ੀ ਵੱਖਰੀ ਲੱਗ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Puneesh Sharma Bigg Boss 11 Bandgi Kalra Instagram

Edited By

Manju

Manju is News Editor at Jagbani.