FacebookTwitterg+Mail

19 ਫਰਵਰੀ ਨੂੰ ਦਰਸ਼ਕਾਂ ਦੀ ਕਚਹਿਰੀ 'ਚ 'ਬੁੱਲਿਆ' ਗੀਤ ਨਾਲ ਦਸਤਕ ਦੇਣਗੇ ਪੁਨੀਤ ਗੁਲਾਟੀ

puneet gulati
12 February, 2018 01:19:54 PM

ਜਲੰਧਰ (ਬਿਊਰੋ)— 'ਖਵਾਬ' ਗੀਤ ਨਾਲ ਮਸ਼ਹੂਰ ਹੋਏ ਗਾਇਕ ਪੁਨੀਤ ਗੁਲਾਟੀ ਬਹੁਤ ਜਲਦ ਆਪਣਾ ਨਵਾਂ ਗੀਤ 'ਬੁੱਲਿਆ' ਲੈ ਕੇ ਦਰਸ਼ਕਾਂ ਦੇ ਕਚਹਿਰੀ 'ਚ ਦਸਤਕ ਦੇਣ ਆ ਰਹੇ ਹਨ। ਇਸ ਗੀਤ ਦਾ ਇਕ ਪੋਸਟਰ ਰਿਲੀਜ਼ ਹੋਇਆ ਹੈ, ਜਿਸ 'ਚ ਗਾਇਕ ਪੁਨੀਤ ਗੁਲਾਟੀ ਰਾਕਸਟਾਰ ਅੰਦਾਜ਼ 'ਚ ਦਿਖਾਈ ਦੇ ਰਹੇ ਹਨ। ਇਸ ਗੀਤ ਦੇ ਬੋਲ ਪਹਿਲਾਂ ਵਾਂਗ ਖੁਦ ਪੁਨੀਤ ਗੁਲਾਟੀ ਵਲੋਂ ਲਿਖੇ ਗਏ ਹਨ। 'ਬੁੱਲਿਆ' ਨੂੰ ਸੰਗੀਤ ਬੋਬ ਨੇ ਦਿੱਤਾ ਹੈ, ਜਿਸ ਨੂੰ ਤਪਸਵੀ ਮਹਿਤਾ ਨੇ ਡਾਇਰੈਕਟ ਕੀਤਾ ਹੈ। ਸਪੀਡ ਰਿਕਾਰਡਸ ਵਲੋਂ ਪੇਸ਼ਕਸ਼ ਇਹ ਗੀਤ 19 ਫਰਵਰੀ ਨੂੰ ਰਿਲੀਜ਼ ਹੋਵੇਗਾ।

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਨੀਤ ਨੇ ਆਪਣੇ 'ਖਵਾਬ' ਗੀਤ ਦੇ ਬੋਲ ਖੁਦ ਹੀ ਲਿਖੇ ਸਨ। ਪੁਨੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ 'ਬੁੱਲਿਆ' ਗੀਤ ਜ਼ਿੰਦਗੀ ਦੀ ਸੱਚਾਈ ਨੂੰ ਦਰਸਾਏਗਾ। ਇਸ ਦੀ ਵੀਡੀਓ ਪੰਜਾਬੀ ਇੰਡਸਟਰੀ ਲਈ ਬਿਲਕੁਲ ਨਵੀਂ ਹੋਵੇਗੀ। ਉਨ੍ਹਾਂ ਨੇ ਕਈ ਕਿਲੋਮੀਟਰ ਦੂਰ ਤੱਕ ਘੁੰਮ ਕੇ ਗੀਤ ਦੀ ਸ਼ੂਟਿੰਗ ਕੀਤੀ ਹੈ। 'ਬੁੱਲਿਆ' ਇਕ ਟਰੈਵਲ ਗੀਤ ਹੈ, ਜਿਸ 'ਚ ਕੁਝ ਸਰਪ੍ਰਾਈਜ਼ ਵੀ ਹਨ।


Tags: Puneet Gulati Bulleya BOB Tapasvi MehtaPoster Khwaab

Edited By

Chanda Verma

Chanda Verma is News Editor at Jagbani.