FacebookTwitterg+Mail

ਦੋਸਤੀ ਤੇ ਜ਼ਿੰਦਗੀ ਦੀ ਸੱਚਾਈ ਨਾਲ ਰੂ ਬ ਰੂ ਕਰਵਾਉਂਦਾ ਹੈ ਪੁਨੀਤ ਦਾ 'ਬੁੱਲਿਆ' ਗੀਤ

puneet gulati s bulleya release
17 February, 2018 11:37:02 AM

ਜਲੰਧਰ (ਬਿਊਰੋ)— 'ਖਵਾਬ' ਗੀਤ ਨਾਲ ਮਸ਼ਹੂਰ ਹੋਏ ਗਾਇਕ ਪੁਨੀਤ ਗੁਲਾਟੀ ਦਾ ਕਾਫੀ ਸਮੇਂ ਉਡੀਕਿਆਂ ਜਾ ਰਿਹਾ ਗੀਤ 'ਬੁੱਲਿਆ' ਅੱਜ ਰਿਲੀਜ਼ ਹੋ ਗਿਆ ਹੈ। ਵੀਡੀਓ 'ਚ ਗਾਇਕ ਪੁਨੀਤ ਗੁਲਾਟੀ ਰਾਕਸਟਾਰ ਅੰਦਾਜ਼ 'ਚ ਦਿਖ ਰਹੇ ਹਨ। ਇਹ ਗੀਤ ਜ਼ਿੰਦਗੀ ਦੀ ਸੱਚਾਈ ਨੂੰ ਦਰਸਾ ਰਿਹਾ ਹੈ। ਗੀਤ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਬ੍ਰੇਕਅੱਪ ਹੋ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਬਲਕਿ ਜ਼ਿੰਦਗੀ 'ਚ ਪੁਰਾਣੀਆਂ ਯਾਦਾਂ ਨੂੰ ਭੁਲਾ ਕੇ ਅੱਗੇ ਵੱਧਣਾ ਚਾਹੀਦਾ ਹੈ। ਇਹ ਇਕ ਟਰੈਵਲ ਗੀਤ ਹੈ, ਜਿਸ ਰਾਹੀ ਦੋਸਤਾਂ ਵਿਚਾਲੇ ਗੂੜ੍ਹੇ ਪਿਆਰ ਨੂੰ ਵੀ ਬੇਹੱਦ ਖੂਬਸੂਰਤੀ ਨਾਲ ਦਿਖਾਇਆ ਹੈ।

ਜ਼ਿਕਰਯੋਗ ਹੈ ਕਿ ਇਸ ਗੀਤ ਦੇ ਪੋਸਟਰਜ਼ ਤੇ ਟੀਜ਼ਰ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਸਪੀਡ ਰਿਕਾਰਡਸ ਵਲੋਂ ਪੇਸ਼ਕਸ਼ ਇਸ ਗੀਤ ਦੇ ਬੋਲ ਪਹਿਲਾਂ ਵਾਂਗ ਖੁਦ ਪੁਨੀਤ ਗੁਲਾਟੀ ਵਲੋਂ ਲਿਖੇ ਹਨ। ਇਸ ਗੀਤ ਨੂੰ ਸੰਗੀਤ ਬੋਬ ਨੇ ਦਿੱਤਾ ਹੈ ਤੇ ਤਪਸਵੀ ਮਹਿਤਾ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪੁਨੀਤ ਨੇ ਆਪਣੇ 'ਖਵਾਬ' ਗੀਤ ਦੇ ਬੋਲ ਵੀ ਖੁਦ ਹੀ ਲਿਖੇ ਸਨ।


Tags: Puneet Gulati Bulleya BOB Tapasvi Mehta KhwaabSpeed RecordsVideoRelease

Edited By

Chanda Verma

Chanda Verma is News Editor at Jagbani.