ਜਲੰਧਰ (ਬਿਊਰੋ)— 'ਖਵਾਬ' ਗੀਤ ਨਾਲ ਮਸ਼ਹੂਰ ਹੋਏ ਗਾਇਕ ਪੁਨੀਤ ਗੁਲਾਟੀ ਬਹੁਤ ਜਲਦ ਆਪਣਾ ਨਵਾਂ ਗੀਤ 'ਬੁੱਲਿਆ' ਲੈ ਕੇ ਹਾਜ਼ਰ ਹੋ ਰਹੇ ਹਨ। ਪੁਨੀਤ ਨੇ 'ਖਵਾਬ' ਗੀਤ ਦੇ ਬੋਲ ਖੁਦ ਲਿਖੇ ਸਨ ਤੇ ਆਪਣੇ ਨਵੇਂ ਗੀਤ 'ਬੁੱਲਿਆ' ਦੇ ਬੋਲ ਵੀ ਉਨ੍ਹਾਂ ਨੇ ਖੁਦ ਲਿਖੇ ਹਨ। 'ਬੁੱਲਿਆ' ਨੂੰ ਸੰਗੀਤ ਬੋਬ ਨੇ ਦਿੱਤਾ ਹੈ, ਜਿਸ ਨੂੰ ਤਪਸਵੀ ਮਹਿਤਾ ਨੇ ਡਾਇਰੈਕਟ ਕੀਤਾ ਹੈ। ਪੁਨੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ 'ਬੁੱਲਿਆ' ਗੀਤ ਜ਼ਿੰਦਗੀ ਦੀ ਸੱਚਾਈ ਨੂੰ ਦਰਸਾਏਗਾ। ਇਸ ਦੀ ਵੀਡੀਓ ਪੰਜਾਬੀ ਇੰਡਸਟਰੀ ਲਈ ਬਿਲਕੁਲ ਨਵੀਂ ਹੈ। ਉਨ੍ਹਾਂ ਨੇ ਕਈ ਕਿਲੋਮੀਟਰ ਦੂਰ ਤਕ ਘੁੰਮ ਕੇ ਗੀਤ ਦੀ ਸ਼ੂਟਿੰਗ ਕੀਤੀ ਹੈ। 'ਬੁੱਲਿਆ' ਇਕ ਟਰੈਵਲ ਗੀਤ ਹੈ, ਜਿਸ 'ਚ ਕੁਝ ਸਰਪ੍ਰਾਈਜ਼ ਵੀ ਹਨ। ਦੱਸਣਯੋਗ ਹੈ ਕਿ 'ਖਵਾਬ' ਪੁਨੀਤ ਦਾ ਹਿੰਦੀ ਗੀਤ ਸੀ ਤੇ 'ਬੁੱਲਿਆ' ਇਕ ਪੰਜਾਬੀ ਗੀਤ ਹੈ। ਗੀਤ ਦੇ ਹਰ ਸ਼ਬਦ 'ਚ ਇਕ ਸੱਚਾਈ ਹੈ, ਜੋ ਸਾਡੇ 'ਚ ਉਤਸ਼ਾਹ ਭਰਨਗੇ। ਗੀਤ ਦੀ ਸ਼ੂਟਿੰਗ ਮੈਲਬੌਰਨ ਦੇ ਬਾਰਡਰ ਨਜ਼ਦੀਕ ਕੀਤੀ ਗਈ ਹੈ ਤੇ ਇਸ ਦੀ ਵੀਡੀਓ ਜਲਦ ਰਿਲੀਜ਼ ਕਰ ਦਿੱਤੀ ਜਾਵੇਗੀ।