FacebookTwitterg+Mail

'ਮੱਖਣਾ' ਨੂੰ ਲੈ ਕੇ ਬੁਰੇ ਫਸੇ ਹਨੀ ਸਿੰਘ, DGP ਨੇ ਦਿੱਤੇ ਕੇਸ ਦਰਜ ਕਰਨ ਦੇ ਨਿਰਦੇਸ਼

punjab dgp directed mohali police to register case against honey singh
06 July, 2019 09:52:16 AM

ਮੋਹਾਲੀ (ਰਾਣਾ) - ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਦਾ ਗੀਤ 'ਮੱਖਣਾ' ਦੇ ਭੱਦੇ ਬੋਲਾਂ ਕਾਰਨ ਇਸ ਵਾਰ ਮੁਸ਼ਕਲਾਂ 'ਚ ਘਿਰ ਗਿਆ ਹੈ। ਮਹਿਲਾ ਕਮਿਸ਼ਨ ਦੀ ਸਖਤੀ ਤੋਂ ਬਾਅਦ ਪੰਜਾਬ ਪੁਲਸ ਵੀ ਹਰਕਤ 'ਚ ਆ ਗਈ ਹੈ। ਪੰਜਾਬ ਦੇ ਡੀ. ਜੀ. ਪੀ. ਨੇ ਇਸ ਮਾਮਲੇ ਦੀ ਜਾਂਚ ਮੋਹਾਲੀ ਪੁਲਸ ਨੂੰ ਸੌਂਪ ਦਿੱਤੀ ਹੈ। ਮੋਹਾਲੀ ਪੁਲਸ ਨੇ ਐੱਸ. ਪੀ. ਪੱਧਰ ਦੇ ਅਧਿਕਾਰੀ ਨੂੰ ਕੇਸ ਸੌਂਪਿਆ ਹੈ। ਐੱਸ.ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਮੰਨਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਹਨੀ ਸਿੰਘ ਦੇ ਗੀਤ 'ਮੱਖਣਾ' 'ਚ ਮਹਿਲਾਵਾਂ ਖਿਲਾਫ ਅਸ਼ਲੀਲ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਮਾਮਲੇ 'ਚ ਪੰਜਾਬ ਦੇ ਗ੍ਰਹਿ ਸਚਿਵ, ਡੀ. ਜੀ. ਪੀ ਅਤੇ ਆਈ. ਜੀ. (ਕ੍ਰਾਈਮ) ਨੂੰ ਪੱਤਰ ਲਿਖਿਆ ਹੈ। ਉਸ ਪੱਤਰ 'ਚ ਹਨੀ ਸਿੰਘ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਪੁਲਸ ਨੂੰ ਹਨੀ ਸਿੰਘ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਨੂੰ ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਨਵੇਂ ਗੀਤ 'ਮੱਖਣਾ' 'ਚ ਮਹਿਲਾਵਾਂ ਖਿਲਾਫ ਅਸ਼ਲੀਲ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਪੁਲਸ ਨੂੰ ਇਸ ਮਾਮਲੇ 'ਚ 12 ਜੁਲਾਈ ਤੱਕ ਸਟੇਟਸ ਰਿਪੋਰਟ ਦੇਣ ਨੂੰ ਵੀ ਕਿਹਾ ਗਿਆ ਹੈ। ਗੁਲਾਟੀ ਨੇ ਕਿਹਾ ਕਿ ਜਿਸ ਗੀਤ 'ਚ ਵੀ ਮਹਿਲਾਵਾਂ ਖਿਲਾਫ ਅਸ਼ਲੀਲਤਾ ਦਾ ਪ੍ਰਯੋਗ ਕੀਤਾ ਗਿਆ ਹੋ, ਉਹ ਪੂਰੇ ਪੰਜਾਬ 'ਚ ਪ੍ਰਤੀਬੰਧਿਤ ਕੀਤਾ ਜਾਣਾ ਚਾਹੀਦਾ।


Tags: Yo Yo Honey SinghDGPMohali PoliceNeha KakkarMakhnaMunish GulatiPunjabi Celebrity

Edited By

Sunita

Sunita is News Editor at Jagbani.