FacebookTwitterg+Mail

ਮਾਤਾ-ਪਿਤਾ ਦੀ ਪੋਸਟ ਸ਼ੇਅਰ ਕਰਦਿਆਂ ਭਾਵੁਕ ਹੋਈ ਮੋਨਿਕਾ ਗਿੱਲ

punjabi actors monica gill
23 June, 2019 10:47:41 AM

ਜਲੰਧਰ (ਬਿਊਰੋ) : ਅਮਰੀਕੀ ਮਾਡਲ ਤੇ ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਨੇ ਹਮੇਸ਼ਾ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ''I searched tirelessly for the original photo but to no avail. This is my mom and dad the moment USA was called as the winner. Mom has both hands in the air and Dad has one fist in the air and a camera in the other. This image brings so much joy to my heart. Every child dreams and hopes to make their parents proud. I feel so blessed that I have this moment frozen in time where my parents are expressing so much pride. God has been so kind''।


ਮੋਨਿਕਾ ਗਿੱਲ ਆਖਦੀ ਹੈ ਕਿ ਦੋਵਾਂ ਦੀ ਇਹ ਤਸਵੀਰ ਦੇਖ ਕੇ ਮੇਰੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਹਰ ਬੱਚਾ ਚਾਹੁੰਦਾ ਹੈ ਕਿ ਉਹ ਕੁਝ ਅਜਿਹਾ ਕਰੇ ਕਿ ਮਾਪੇ ਉਸ 'ਤੇ ਮਾਣ ਮਹਿਸੂਸ ਕਰਨ। ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਆਪਣੇ ਮਾਪਿਆਂ ਨੂੰ ਅਜਿਹੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਦੇਖਣ ਨੂੰ ਮਿਲੀ।

 
 
 
 
 
 
 
 
 
 
 
 
 
 

Bougie in Tucson... 🤷🏻‍♀️

A post shared by Monica Gill (@monica_gill1) on Jun 21, 2019 at 10:48pm PDT


ਦੱਸ ਦਈਏ ਕਿ ਮੋਨਿਕਾ ਗਿੱਲ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਉਸ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ ਸੀ।


Tags: Monica GillParents PictureInstagramViralPunjabi Celebrity

Edited By

Sunita

Sunita is News Editor at Jagbani.