FacebookTwitterg+Mail

ਕ੍ਰਿਸਮਿਸ ਦੀ ਵਧਾਈ ਦਿੰਦੇ ਹੋਏ ਨੀਰੂ ਬਾਜਵਾ ਨੇ ਸਾਂਝੀ ਕੀਤੀ 'ਬੇਬੀ ਬੰਪ' ਵਾਲੀ ਤਸਵੀਰ

punjabi actress neeru bajwa wishes everyone merry christmas
25 December, 2019 11:49:57 AM

ਜਲੰਧਰ (ਬਿਊਰੋ) — ਅੱਜ ਦੁਨੀਆ ਭਰ 'ਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਚਪਨ 'ਚ ਤੁਸੀਂ ਵੀ ਸਾਂਤਾ ਕਲਾਜ਼ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਾਗਜ਼ ਦੇ ਟੁਕੜਿਆਂ 'ਤੇ ਕਈ ਇੱਛਾਵਾਂ ਲਿਖ ਕੇ ਲੋਕ ਇਨ੍ਹਾਂ ਦੇ ਪੂਰੀ ਹੋਣ ਦੀ ਉਡੀਕ ਕਰਦੇ ਹਨ। ਕਈ ਵਾਰ ਲੋਕ ਸੋਚਦੇ ਹਨ ਕਿ ਸਾਂਤਾ ਕਲਾਜ਼ ਸੱਚ-ਮੁੱਚ ਹੁੰਦਾ ਹੈ ਜਾਂ ਸਿਰਫ ਕਹਾਣੀਆਂ 'ਚ ਹੀ ਹੈ। ਕ੍ਰਿਸਮਿਸ ਦੇ ਖਾਸ ਮੌਕੇ 'ਤੇ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਫੈਨਜ਼ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਵੀ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਰੈੱਡ ਕਲਰ ਦੀ ਸ਼ਾਰਟ ਡਰੈੱਸ ਪਾਈ ਹੈ, ਜਿਸ 'ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਕੈਪਸ਼ਨ 'ਚ ਲਿਖਿਆ, ''ਸਾਰਿਆਂ ਨੂੰ ਮੈਰੀ ਕ੍ਰਿਸਮਿਸ ਸਾਡੇ ਵਲੋਂ।''

 
 
 
 
 
 
 
 
 
 
 
 
 
 

Sareya nu Merry Christmas from us 😊🎄 @vanmysteryman05 💕

A post shared by Neeru Bajwa (@neerubajwa) on Dec 24, 2019 at 6:27pm PST


ਦੱਸਣਯੋਗ ਹੈ ਕਿ ਨੀਰੂ ਬਾਜਵਾ ਮੁੜ ਤੋਂ ਮਾਂ ਬਣਨ ਵਾਲੀ ਹੈ। ਇਸ ਵਾਰ ਉਨ੍ਹਾਂ ਦੇ ਘਰ ਜੁੜਵੇਂ ਬੱਚੇ ਆਉਣ ਵਾਲੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, 'ਤੁਹਾਡੇ ਸਾਰਿਆਂ ਨਾਲ ਮੈਂ ਗੁੱਡ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਜਲਦ ਹੀ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਹਾਂ...ਧੰਨਵਾਦ।''

Punjabi Bollywood Tadka
ਨੀਰੂ ਬਾਜਵਾ ਮੂਲ ਰੂਪ ਤੋਂ ਕੈਨੇਡਾ ਦੀ ਰਹਿਣ ਵਾਲੀ ਹੈ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1999 'ਚ ਦੇਵ ਆਨੰਦ ਦੀ ਫਿਲਮ 'ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡੀਅਨ ਟੀ. ਵੀ. ਸੀਰੀਅਲ 'ਚ ਕੰਮ ਕੀਤਾ। ਬਾਅਦ 'ਚ ਉਨ੍ਹਾਂ ਨੇ ਪੰਜਾਬੀ ਗੀਤਾਂ ਤੇ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਕਾਫੀ ਨਾਂ ਕਮਾਇਆ। ਉਨ੍ਹਾਂ ਨੇ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਸਰਦਾਰ ਜੀ 2', 'ਆਟੇ ਦੀ ਚਿੜੀ', 'ਛੜਾ' ਵਰਗੀਆਂ ਕਈ ਹਿੱਟ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੇ ਝੋਲੀ 'ਚ ਪਾਈਆਂ ਹਨ।

Punjabi Bollywood Tadka


Tags: Merry ChristmasWishesNeeru BajwaInstagramPunjabi Actress

About The Author

sunita

sunita is content editor at Punjab Kesari