FacebookTwitterg+Mail

ਜੈਸਮੀਨ ਸੈਂਡਲਾਸ ਤੋਂ ਮਨਕੀਰਤ ਔਲਖ ਤੱਕ, ਦੇਖੋ ਪੰਜਾਬੀ ਸਿਤਾਰਿਆਂ ਨੇ ਕਿੰਝ ਮਨਾਈ ਦੀਵਾਲੀ

punjabi celebrities diwali celebrations jasmine parmish mankirt preet harpal
29 October, 2019 02:53:00 PM

ਜਲੰਧਰ (ਬਿਊਰੋ) — ਰੌਸ਼ਨੀ ਦਾ ਤਿਉਹਾਰ ਦੀਵਾਲੀ ਹਰ ਕਿਸੇ ਦੇ ਘਰ ਖੁਸ਼ੀਆਂ ਅਤੇ ਰੌਣਕਾਂ ਲੈ ਕੇ ਆਉਂਦਾ ਹੈ। ਆਮ ਤੋਂ ਲੈ ਕੇ ਖਾਸ ਇਸ ਦਿਨ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਪੰਜਾਬੀ ਮਨੋਰੰਜਨ ਜਗਤ 'ਚ ਵੀ ਦੀਵਾਲੀ ਕਾਫੀ ਖੁਸ਼ੀਆਂ ਲੈ ਕੇ ਆਈ ਬਹੁਤ ਸਾਰੇ ਸਿਤਾਰੇ ਆਪਣੇ ਪਰਿਵਾਰ ਨਾਲ ਮਿਲ ਦੀਵਾਲੀ ਦੇ ਦੀਵੇ ਜਗਾਉਂਦੇ ਹੋਏ ਨਜ਼ਰ ਆਏ।

 

ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਆਪਣੇ ਘਰ ਕਪੂਰਥਲਾ ਨਾਨੀ ਕੋਲ ਪਰਿਵਾਰ ਸਮੇਤ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਨਜ਼ਰ ਆਏ। ਜੈਸਮੀਨ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਮਿਲ ਕੇ ਦੀਵੇ ਬਾਲ ਰਹੇ ਹਨ ਅਤੇ ਰੰਗੋਲੀ ਵੀ ਬਣਾ ਰਹੇ ਹਨ। ਜੈਸਮੀਨ ਆਪਣੀ ਨਾਨੀ ਨਾਲ ਮਸਤੀ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

Kive rahi fer Diwali sareya di ❤️

A post shared by Mankirt Aulakh (ਔਲਖ) (@mankirtaulakh) on Oct 27, 2019 at 9:05pm PDT

ਨਾਮਵਰ ਗਾਇਕ ਮਨਕਿਰਤ ਔਲਖ ਵੀ ਦੀਵਾਲੀ ਮਨਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਮਨਕਿਰਤ ਦੀਵੇ ਜਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵੀ ਇਸ ਵੀਡੀਓ ਦੀ ਕੈਪਸ਼ਨ 'ਚ ਪੁੱਛਿਆ ਹੈ ਕਿ ਉਨ੍ਹਾਂ ਨੇ ਦੀਵਾਲੀ ਕਿਸ ਤਰ੍ਹਾਂ ਮਨਾਈ ਹੈ।

 

 
 
 
 
 
 
 
 
 
 
 
 
 
 

Diwali di raat deeve baliyan🙏🙏🙏❤️❤️❤️ sarbat da bhala✌️

A post shared by Preet Harpal (@preet.harpal) on Oct 27, 2019 at 6:19pm PDT

ਗਾਇਕ ਪ੍ਰੀਤ ਹਰਪਾਲ ਵੀ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਨਜ਼ਰ ਆਏ ਹਨ। ਉਨ੍ਹਾਂ ਸਰੋਂ ਦੇ ਤੇਲ ਨਾਲ ਦੀਵੇ ਬਾਲਦੇ ਦਾ ਆਪਣਾ ਇਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਦੀ ਕੈਪਸ਼ਨ 'ਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ।

 

ਪੰਜਾਬੀ ਇੰਡਸਟਰੀ ਦੇ ਸਿੰਘਮ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਜੀ ਹਾਂ ਪਰਮੀਸ਼ ਵਰਮਾ ਜਿਹੜੇ ਫੁੱਲ ਝੜੀਆਂ ਦੇ ਨਾਲ ਆਪਣੇ ਫੈਨਜ਼ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆਏ। ਪਰਮੀਸ਼ ਵਰਮਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 

About Last Night. #diwali #celebration #family #strength

A post shared by Yuvraaj Hans (@yuvrajhansofficial) on Oct 27, 2019 at 10:43pm PDT


Tags: Jasmine SandlasMankirt AulakhPreet HarpalParmish VermaHans Raj HansYuvraj HansPollywood Celebrity

Edited By

Sunita

Sunita is News Editor at Jagbani.