ਜਲੰਧਰ (ਬਿਊਰੋ) — 14 ਨਵੰਬਰ ਦੇਸ਼ 'ਚ ਬੱਚਿਆਂ ਅਤੇ ਬਚਪਨ ਦੇ ਨਾਂ 'ਤੇ ਮਨਾਇਆ ਜਾਂਦਾ ਇਹ ਦਿਨ ਹਰ ਕਿਸੇ ਨੂੰ ਬਚਪਨ ਦੇ ਸੁਨਹਿਰੀ ਦੌਰ 'ਚ ਲੈ ਜਾਂਦਾ ਹੈ। ਸਾਰਿਆਂ ਦੀ ਜ਼ਿੰਦਗੀ 'ਚ ਬਚਪਨ ਦੇ ਅਜਿਹੇ ਕਿੱਸੇ ਹੁੰਦੇ ਹਨ, ਜਿੰਨ੍ਹਾਂ ਨੂੰ ਯਾਦ ਕਰਕੇ ਹਾਸਾ ਵੀ ਆਉਂਦਾ ਹੈ ਅਤੇ ਵਾਪਸ ਬੱਚੇ ਬਣਨ ਦੀ ਤਾਂਘ ਵੀ ਪੈਦਾ ਹੁੰਦੀ ਹੈ। ਪੰਜਾਬੀ ਸਿਤਾਰੇ ਵੀ ਬਾਲ ਦਿਵਸ 'ਤੇ ਆਪਣੇ ਬਚਪਨ ਦੀਆਂ ਯਾਦਾਂ ਪਿਆਰੀਆਂ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਹਨ। ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਵੀ ਅੱਜ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ 'ਚ ਵੱਡਾ ਨਾਂ ਹੈ।
![Punjabi Bollywood Tadka](https://img.punjabi.bollywoodtadka.in/multimedia/13_50_11120273600-ll.jpg)
ਜੀ ਹਾਂ ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਪੰਜਾਬੀ ਗਾਇਕ ਮਨਿੰਦਰ ਬੁੱਟਰ, ਜਿੰਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਅਤੇ ਲਿਖਿਆ, ''ਬਚਪਨ ਕਦੇ ਨਹੀਂ ਭੁੱਲ ਸਕਦਾ ਮੈਂ, ਛੋਟੇ ਹੁੰਦਿਆਂ ਤੋਂ ਆਹੀ ਸੋਚਿਆ ਸੀ ਕਿ ਬਸ ਗਾਉਣਾ, ਨਾ ਉਸ ਸਮੇਂ ਸੋਸ਼ਲ ਮੀਡੀਆ ਹੁੰਦਾ ਸੀ ਨਾ ਹੀ ਲਾਈਕਸ ਨਾ ਕੁਮੈਂਟਸ ਪਰ ਹਮੇਸ਼ਾ ਗਾਇਆ ਸਕੂਲ 'ਚ ਵੀ ਤੇ ਅੱਜ ਵੀ ਆਹੀ ਕਰ ਰਿਹਾ। ਰੱਬ ਤੇ ਸਾਰੇ ਸਾਥ ਇਸ ਤਰ੍ਹਾਂ ਹੀ ਦਿੰਦੇ ਰਹੋ। ਬਚਪਨ ਸਭ ਤੋਂ ਖੂਬਸੂਰਤ ਸਮਾਂ ਹੈ, ਇਸ ਨੂੰ ਵਾਰ ਵਾਰ ਜਿਉਂਦੇ ਰਹੋ।''
![Punjabi Bollywood Tadka](https://img.punjabi.bollywoodtadka.in/multimedia/13_50_1122964601-ll.jpg)
ਦੱਸ ਦਈਏ ਕਿ ਮਨਿੰਦਰ ਬੁੱਟਰ ਨੇ 'ਯਾਰੀ' ਗੀਤ ਨਾਲ ਪੰਜਾਬੀ ਸੰਗੀਤ ਜਗਤ 'ਚ ਐਂਟਰੀ ਕੀਤੀ ਸੀ। ਮਨਿੰਦਰ ਬੁੱਟਰ ਨੇ ਗੀਤ 'ਸਖੀਆਂ', 'ਜਮੀਲਾ', 'ਸੌਰੀ' ਅਤੇ 'ਇਕ ਤੇਰਾ' ਵਰਗੇ ਗੀਤਾਂ ਨਾਲ ਵੱਡਾ ਮੁਕਾਮ ਹਾਸਲ ਕੀਤਾ ਹੈ। ਪੰਜਾਬ ਤੋਂ ਬਾਹਰ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
![Punjabi Bollywood Tadka](https://img.punjabi.bollywoodtadka.in/multimedia/13_50_1132337132-ll.jpg)
ਇਸ ਤੋਂ ਇਲਾਵਾ ਨੇਹਾ ਕੱਕੜ, ਪਾਇਲ ਰਾਜਪੂਤ, ਕਨਿਕਾ ਮਾਨ ਵਰਗੇ ਸਿਤਾਰਿਆਂ ਨੇ ਵੀ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੀਆਂ ਯਾਦਾਂ ਨੂੰ ਤਾਜਾ ਕੀਤਾ ਹੈ ਅਤੇ ਫੈਨਜ਼ ਨੂੰ ਬਾਲ ਦਿਵਸ 'ਤੇ ਵਧਾਈਆਂ ਦਿੱਤੀਆਂ।
![Punjabi Bollywood Tadka](https://img.punjabi.bollywoodtadka.in/multimedia/13_50_1149524693-ll.jpg)
![Punjabi Bollywood Tadka](https://img.punjabi.bollywoodtadka.in/multimedia/13_50_11604622611-ll.jpg)