FacebookTwitterg+Mail

ਜੈਜ਼ੀ ਬੀ ਨੇ ਸਾਂਝਾ ਕੀਤਾ ਖਾਸ ਕਿੱਸਾ, ਦੱਸਿਆ ਕਿਵੇਂ ਇੱਕ ਅਰਦਾਸ ਨੇ ਬਦਲ ਦਿੱਤੀ ਸੀ ਪੂਰੀ ਜ਼ਿੰਦਗੀ

punjabi celebrity jazzy b
30 May, 2020 11:12:56 AM

ਜਲੰਧਰ (ਬਿਊਰੋ) — ਤਾਲਾਬੰਦੀ ਦੇ ਚੱਲਦਿਆਂ ਹਰ ਕੋਈ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਪੰਜਾਬੀ ਫਿਲਮ ਤੇ ਸੰਗੀਤ ਉਦਯੋਗ ਦੇ ਅਦਾਕਾਰ ਅਤੇ ਗਾਇਕ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਇਸ ਸਭ ਦੇ ਚੱਲਦਿਆਂ ਸਤਿੰਦਰ ਸੱਤੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਗਾਇਕ ਜੈਜ਼ੀ-ਬੀ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਕਿੱਸਾ ਸਾਂਝਾ ਕਰ ਰਹੇ ਹਨ।

ਇਸ ਵੀਡੀਓ 'ਚ ਜੈਜ਼ੀ-ਬੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰ ਰਹੇ ਹਨ। ਇਸ ਵੀਡੀਓ 'ਚ ਜੈਜ਼ੀ ਬੀ ਦੱਸ ਰਹੇ ਹਨ ਕਿ ਉਨ੍ਹਾਂ ਨੇ ਹਾਲੇ ਗਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਦੇ ਗਲੇ 'ਚ ਕੋਈ ਪ੍ਰੇਸ਼ਾਨੀ ਆ ਗਈ ਸੀ। ਇਸ ਪ੍ਰੇਸ਼ਾਨੀ ਕਾਰਨ ਉਹ ਇੰਨ੍ਹੇ ਜ਼ਿਆਦਾ ਪ੍ਰੇਸ਼ਾਨ ਹੋ ਗਏ ਸਨ ਕਿ ਉਹ ਰਾਤ ਨੂੰ ਉੱਠ-ਉੱਠ ਕੇ ਰੋਣ ਲੱਗ ਜਾਂਦੇ ਸਨ ਪਰ ਸੱਚੇ ਦਿਲ ਨਾਲ ਕੀਤੀ ਅਰਦਾਸ ਨਾਲ ਉਨ੍ਹਾਂ ਦੀ ਇਹ ਸਮੱਸਿਆ ਦੂਰ ਹੋ ਗਈ।

ਜੈਜ਼ੀ ਬੀ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਜਾਣਕਾਰ ਨੇ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਪਾਠ ਰਖਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਗਲੇ ਦੀ ਇਹ ਪ੍ਰੇਸ਼ਾਨੀ ਦੂਰ ਹੋ ਗਈ ਅਤੇ ਉਨ੍ਹਾਂ ਨੇ ਦੀ ਐਲਬਮ ਆਈ 'ਪਿਆਰ ਦਾ ਮੁਕੱਦਮਾ'। ਇਸ ਵੀਡੀਓ 'ਚ ਜੈਜ਼ੀ ਬੀ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।


Tags: Jazzy BArdaasOld MemoriesPunjabi Singer

About The Author

sunita

sunita is content editor at Punjab Kesari