FacebookTwitterg+Mail

ਜਾਣੋ ਕਿਵੇਂ ਨੇਪਰੇ ਚੜ੍ਹੇ 'ਅਰਦਾਸ ਕਰਾਂ' ਦੀ ਕਹਾਣੀ ਤੇ ਸਕ੍ਰੀਨ ਪਲੇਅ

punjabi movie ardaas karaan
29 May, 2019 01:00:46 PM

ਜਲੰਧਰ (ਬਿਊਰੋ) : 2016 'ਚ ਰਿਲੀਜ਼ ਹੋਈ 'ਅਰਦਾਸ' ਫਿਲਮ ਦੀ ਕਹਾਣੀ ਨੇ ਪੰਜਾਬੀ ਸਿਨੇਮਾ 'ਚ ਵੱਖਰੀ ਛਾਪ ਛੱਡੀ, ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਫਿਲਮ ਦਾ ਦੂਜਾ ਭਾਗ ਯਾਨੀ 'ਅਰਦਾਸ ਕਰਾਂ' ਨੂੰ ਬਣਾਉਣ ਦਾ ਫੈਸਲਾ ਕਰ ਲਿਆ ਸੀ। ਦੱਸ ਦਈਏ ਕਿ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਬੀਤੇ ਦਿਨੀਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਇਕ ਰੁਹਾਨੀ ਅਨੁਭਵ ਕਰਵਾਉਂਦਾ ਹੈ। ਟੀਜ਼ਰ 'ਚ ਗਿੱਪੀ ਗਰੇਵਾਲ ਦੇ ਬੇਟੇ ਗੁਰਫਤਿਹ ਸਿੰਘ ਗਰੇਵਾਲ ਨੂੰ ਗੁਰੂਘਰ 'ਚ ਮੱਥਾ ਟੇਕਦੇ ਦਿਖਾਇਆ ਗਿਆ ਹੈ ਤੇ ਨਾਲ ਹੀ ਬੈਕਗਰਾਊਂਡ ਮਿਊਜ਼ਿਕ ਫਿਲਮ ਦੇ ਟੀਜ਼ਰ 'ਚ ਇਕ ਵੱਖਰਾ ਅਹਿਸਾਸ ਮਹਿਸੂਸ ਕਰਵਾਉਂਦਾ ਹੈ। ਫਿਲਮ ਦੇ ਟੀਜ਼ਰ 'ਚ ਗੁਰਪ੍ਰੀਤ ਘੁੱਗੀ ਨੂੰ ਦਿਖਾਇਆ ਗਿਆ ਹੈ, ਜੋ ਬਿਲਕੁਲ ਸ਼ਾਂਤ ਤਰੀਕੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

: ਅਰਦਾਸ ਕਰਾਂ : ਕਹਾਣੀ ਤੇ ਸਕਰੀਨ ਪਲੇਅ: ਅਰਦਾਸ ਕਰਾਂ ਦੀ ਕਹਾਣੀ ਅਸੀਂ (ਗਿੱਪੀ ਗਰੇਵਾਲ ਤੇ ਮੈਂ) ਰਲ ਕੇ ਤਿਆਰ ਕੀਤੀ। ਇਹ ਤਿਆਰੀ ਪਹਿਲੀ ਅਰਦਾਸ ਫਿਲਮ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਫੇਰ ਸਾਨੂੰ ਸਕਰੀਨ ਪਲੇਅ ਤਿਆਰ ਕਰਨ ਲਈ ਵੀ ਕਾਫੀ ਵਕਤ ਲੱਗਿਆ। ਇਹ ਕਹਾਣੀ ਤੇ ਸਕਰੀਨ ਪਲੇਅ ਦੀ ਜ਼ਿਮੇਵਾਰੀ ਸਾਡੀ ਦੋਵਾਂ ਦੀ ਸੀ ਪਰ ਅਸੀਂ ਦੋਵੇਂ ਇੱਕ ਥਾਂ ਬਹੁਤਾ ਸਮਾਂ ਇਕੱਠੇ ਨਹੀਂ ਸੀ। ਕਦੇ ਕਦਾਈਂ ਮਿਲਦੇ ਤੇ ਬਾਕੀ ਕੰਮ ਅਸੀਂ WhatsApp 'ਤੇ ਹੀ discuss ਕਰ ਕੇ ਨੇਪਰੇ ਚਾੜ੍ਹਿਆ। ਪਰ ਇਸ creative process ਦੌਰਾਨ ਪਹਿਲੀ ਅਰਦਾਸ ਫਿਲਮ ਦਰਸ਼ਕਾਂ ਸਮੇਤ ਸਾਡੇ ਸਾਹਮਣੇ ਆਣ ਖੜੀ ਹੋ ਜਾਂਦੀ ਸੀ ਤੇ ਕਹਿੰਦੀ ਸੀ "ਧਿਆਨ ਨਾਲ"। ਸਾਡਾ ਜਵਾਬ ਇਹੀ ਹੁੰਦਾ ਸੀ " ਅਸੀਂ ਨਵੀਂ ਕਹਾਣੀ ਕਹਿਣ ਜਾ ਰਹੇਂ ਤੇ ਵਧੀਆ ਕਹਿਣ ਦੇ ਯਤਨ ਕਰਾਂਗੇ। ਸਕਰੀਨ ਪਲੇਅ ਬਣਦੇ ਹੀ ਸਾਨੂੰ ਦੋਵਾਂ ਨੂੰ ਇਸ ਅਹਿਸਾਸ ਨੇ ਚਾਅ ਜਿਹਾ ਚੜਾ ਦਿੱਤਾ ਸੀ ਕਿ ਅਸੀਂ ਇੱਕ ਖੂਬਸੂਰਤ ਫ਼ਿਲਮ ਬਨਾਉਣ ਜਾ ਰਹੇ ਹਾਂ। ਬਾਕੀ ਫੇਰ .... #ਰਾਣਾਰਣਬੀਰ @gippygrewal

A post shared by Rana Ranbir (@officialranaranbir) on May 28, 2019 at 8:35am PDT

ਦੱਸ ਦਈਏ ਕਿ ਰਾਣਾ ਰਣਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਗਿੱਪੀ ਨਾਲ ਮਿਲ ਕੇ ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਨੂੰ ਕਿਵੇਂ ਤਿਆਰ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, 'ਅਰਦਾਸ ਕਰਾਂ : ਕਹਾਣੀ ਤੇ ਸਕ੍ਰੀਨ ਪਲੇਅ : ਅਰਦਾਸ ਕਰਾਂ ਦੀ ਕਹਾਣੀ ਅਸੀਂ (ਗਿੱਪੀ ਗਰੇਵਾਲ ਤੇ ਮੈਂ) ਰਲ ਕੇ ਤਿਆਰ ਕੀਤੀ। ਇਹ ਤਿਆਰੀ ਪਹਿਲੀ 'ਅਰਦਾਸ' ਫਿਲਮ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਫਿਰ ਸਾਨੂੰ ਸਕ੍ਰੀਨ ਪਲੇਅ ਤਿਆਰ ਕਰਨ ਲਈ ਵੀ ਕਾਫੀ ਸਮਾਂ ਲੱਗਾ। ਇਹ ਕਹਾਣੀ ਤੇ ਸਕ੍ਰੀਨ ਪਲੇਅ ਦੀ ਜ਼ਿੰਮੇਵਾਰੀ ਸਾਡੀ ਦੋਵਾਂ ਦੀ ਸੀ ਪਰ ਅਸੀਂ ਦੋਵੇਂ ਇਕ ਥਾਂ ਬਹੁਤਾ ਸਮਾਂ ਇਕੱਠੇ ਨਹੀਂ ਸੀ। ਕਦੇ ਕਦਾਈਂ ਮਿਲਦੇ ਤੇ ਬਾਕੀ ਕੰਮ ਅਸੀਂ WhatsApp 'ਤੇ ਹੀ Discuss ਕਰ ਕੇ ਨੇਪਰੇ ਚਾੜ੍ਹਿਆ ਪਰ ਇਸ creative process ਦੌਰਾਨ ਪਹਿਲੀ 'ਅਰਦਾਸ' ਫਿਲਮ ਦਰਸ਼ਕਾਂ ਸਮੇਤ ਸਾਡੇ ਸਾਹਮਣੇ ਆਣ ਖੜ੍ਹੀ ਹੋ ਜਾਂਦੀ ਸੀ ਅਤੇ ਕਹਿੰਦੀ ਸੀ“'ਧਿਆਨ ਨਾਲ'। ਸਾਡਾ ਜਵਾਬ ਇਹੀ ਹੁੰਦਾ ਸੀ 'ਅਸੀਂ ਨਵੀਂ ਕਹਾਣੀ ਕਹਿਣ ਜਾ ਰਹੇ ਅਤੇ ਵਧੀਆ ਕਹਿਣ ਦੇ ਯਤਨ ਕਰਾਂਗੇ। ਸਕ੍ਰੀਨ ਪਲੇਅ ਬਣਦੇ ਹੀ ਸਾਨੂੰ ਦੋਵਾਂ ਨੂੰ ਇਸ ਅਹਿਸਾਸ ਨੇ ਚਾਅ ਜਿਹਾ ਚੜ੍ਹਾ ਦਿੱਤਾ ਸੀ ਕਿ ਅਸੀਂ ਇਕ ਖੂਬਸੂਰਤ ਫਿਲਮ ਬਣਾਉਣ ਜਾ ਰਹੇ ਹਾਂ। ਬਾਕੀ ਫੇਰ...''।

ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਸਪਨਾ ਪੱਬੀ, ਮਿਹਰ ਵਿਜ, ਜਪਜੀ ਖਹਿਰਾ ਤੇ ਯੋਗਰਾਜ ਸਿੰਘ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਨੇ ਹੀ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਨੇ ਕੀਤੀ ਹੈ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਇਸ ਫਿਲਮ ਦੀ ਸਹਾਇਕ ਨਿਰਮਾਤਾ ਰਵਨੀਤ ਕੌਰ ਗਰੇਵਾਲ ਹਨ।


Tags: Ardaas KaraanGippy GrewalGurpreet GhuggiSapna PabbiRana RanbirMehar VijSardar SohiPunjabi Movie TeaserNew Punjabi Movie

Edited By

Sunita

Sunita is News Editor at Jagbani.