FacebookTwitterg+Mail

ਅਮਰਿੰਦਰ ਤੇ ਗੁਰਸ਼ਬਦ ਦੀ ਆਵਾਜ਼ 'ਚੱਲ ਮੇਰਾ ਪੁੱਤ' ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)

punjabi movie chal mera putt title track out now
24 July, 2019 04:20:58 PM

ਜਲੰਧਰ (ਬਿਊਰੋ) — 26 ਜੁਲਾਈ ਨੂੰ ਦੁਨੀਆਭਰ 'ਚ ਰਿਲੀਜ਼ ਹੋਣ ਵਾਲੀ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਫਿਲਮ ਦੇ ਟਾਈਟਲ ਟਰੈਕ ਨੂੰ ਅਮਰਿੰਦਰ ਗਿੱਲ ਤੇ ਗੁਰਸ਼ਬਦ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਮਿਊਜ਼ਿਕ Dr Zeus ਨੇ ਦਿੱਤਾ ਹੈ। ਟਾਈਟਲ ਟਰੈਕ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਦੇਸ਼ਾਂ 'ਚ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪਹਿਲਾ ਗੀਤ 'ਬੱਦਲਾਂ ਦੇ ਕਾਲਜੇ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 


ਦੱਸ ਦਈਏ ਕਿ 'ਚੱਲ ਮੇਰਾ ਪੁੱਤ' ਫਿਲਮ 'ਚ ਅਮਰਿੰਦਰ ਗਿੱਲ ਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਹਨ। ਅਮਰਿੰਦਰ ਤੇ ਸਿਮੀ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਟੀ, ਇਫਤਿਖਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਰਾਹੀਂ ਵਿਦੇਸ਼ਾਂ 'ਚ ਰਹਿੰਦੇ ਦੋ ਦੇਸ਼ਾਂ ਦੇ ਪੰਜਾਬੀਆਂ ਦੀਆਂ ਵਿਦੇਸ਼ਾਂ 'ਚ ਪੱਕੇ ਹੋਣ ਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਤੇ ਪਿਆਰ ਨੂੰ ਪੇਸ਼ ਕਰੇਗੀ। ਫਿਲਮ ਵੱਖ-ਵੱਖ ਧਰਮਾਂ, ਸੂਬਿਆਂ ਅਤੇ ਮੁਲਕਾਂ ਤੋਂ ਆਏ ਨੌਜਵਾਨਾਂ ਦੀ ਵਿਦੇਸ਼ਾਂ ਵਿਚ ਸਾਂਝ, ਮੁਸ਼ਕਿਲਾਂ ਅਤੇ ਜ਼ਿੰਦਗੀ ਨੂੰ ਪੇਸ਼ ਕਰਦੀ ਹੋਈ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ। ਇਸ ਫਿਲਮ 'ਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਜਿਥੇ ਫਿਲਮ ਨੂੰ ਕਈ ਪੱਖਾਂ ਤੋਂ ਖਾਸ ਬਣਾਵੇਗੀ, ਉਥੇ ਹੀ ਇਸ ਫਿਲਮ ਨਾਲ 'ਰਿਦਮ ਬੁਆਏਜ਼ ਇੰਟਰਨੇਟਮੈਂਟ' ਦਾ ਨਾਂ ਜੁੜੇ ਹੋਣ ਕਾਰਨ ਫਿਲਮ ਦੇ ਬਿਹਤਰ ਮਿਆਰ ਤੇ ਮਨੋਰੰਜਨ ਭਰਪੂਰ ਹੋਣ 'ਤੇ ਮੋਹਰ ਲਾਉਂਦਾ ਹੈ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਹ ਫਿਲਮ ਵੀ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰਣ ਦਾ ਦਮ ਰੱਖਦੀ ਹੈ। ਇਸ ਫਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕੀਤਾ ਹੈ ਅਤੇ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ।


Tags: Chal Mera PuttTitle TrackAmrinder GillGurshabadDr ZeusSatta VairowaliaSimi ChahalIftikhar ThakurNasir ChinyotiAkram UdasHardeep Gill

Edited By

Sunita

Sunita is News Editor at Jagbani.