FacebookTwitterg+Mail

ਸੰਨੀ ਲਿਓਨੀ ਸਮੇਤ ਇਨ੍ਹਾਂ ਸਿਤਾਰਿਆਂ ਨੇ 'ਚੰਡੀਗੜ੍ਹ...' ਨੂੰ ਲੈ ਕੇ ਕੀਤੀ ਖਾਸ ਅਪੀਲ

punjabi movie chandigarh amritsar chandigarh
20 May, 2019 01:58:30 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਕ ਪਾਸੇ ਜਿਥੇ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ, ਬਾਲੀਵੁੱਡ ਫਿਲਮ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਨੂੰ ਫਿਲਮ ਲਈ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ।

 

ਜੀ ਹਾਂ ਕੁਝ ਦਿਨ ਪਹਿਲਾ ਹੀ ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਨੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ ਫਿਲਮ ਨਿਰਦੇਸ਼ਕ ਕਰਨ ਜੌਹਰ, ਸੰਨੀ ਲਿਓਨ ਤੇ ਅਦਾਕਾਰ ਬੀਨੂੰ ਢਿੱਲੋਂ ਨੇ ਵੀ ਫਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ, ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।


ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਰਾਹੀਂ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਪਹਿਲੀ ਵਾਰ ਸਿਲਵਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟ ਕੀਤਾ ਹੈ, ਜਦੋਂਕਿ ਨਰੇਸ਼ ਕਥੂਰੀਆ ਨੇ ਡਾਇਲਾਗਸ ਤੇ ਸਕ੍ਰੀਨਪਲੇਅ ਲਿਖੇ ਹਨ।

 

ਇਹ ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਇਸ ਸ਼ੁੱਕਰਵਾਰ ਯਾਨੀ 24 ਮਈ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਜਾ ਰਹੀ ਹੈ। 

 


Tags: Chandigarh Amritsar ChandigarhKareena Kapoor KhanSunny LeoneGippy GrewalSargun MehtaBinnu DhillonKaran JoharInstagram VideoPunjabi Movie

Edited By

Sunita

Sunita is News Editor at Jagbani.