FacebookTwitterg+Mail

ਅਜਿਹੇ ਦੋ ਕਾਰਨਾਂ ਕਰਕੇ ਇਨ੍ਹੀਂ ਦਿਨੀਂ 'ਫਿਲਮ ਇੰਡਸਟਰੀ' 'ਚ ਧੱਕ ਪਾ ਰਹੀ ਹੈ ਸਰਗੁਣ ਮਹਿਤਾ

punjabi movie chandigarh amritsar chandigarh actres sargun mehta
20 May, 2019 10:35:29 AM

ਜਲੰਧਰ (ਬਿਊਰੋ) : ਲਗਾਤਾਰ ਹਿੱਟ ਫਿਲਮਾਂ ਦੇਣ ਵਾਲੀ ਪੰਜਾਬੀ ਫਿਲਮ ਇੰਡਸਟਰੀ ਦੀ ਕੁਈਨ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਰ ਪਾਸੇ ਚਰਚਾ 'ਚ ਆਉਣ ਦਾ ਕਾਰਨ ਉਸ ਦੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਹੈ ਤੇ ਦੂਜਾ ਉਸ ਦੀਆਂ ਖੂਬਸੂਰਤ ਤਸਵੀਰਾਂ।

Punjabi Bollywood Tadka

ਜੀ ਹਾਂ, 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਰਾਹੀਂ ਦਰਸ਼ਕ ਪਹਿਲੀ ਵਾਰ ਗਿੱਪੀ ਗਰੇਵਾਲ ਨਾਲ ਸਰਗੁਣ ਮਹਿਤਾ ਦੀ ਜੋੜੀ ਨੂੰ ਦੇਖਣਗੇ, ਜਿਸ ਨੂੰ ਲੈ ਕੇ ਫੈਨਜ਼ ਉਤਸ਼ਾਹਿਤ ਹਨ।

Punjabi Bollywood Tadka

ਇਸ ਤੋਂ ਇਲਾਵਾ ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦਈਏ ਕਿ ਉਸ ਦੀਆਂ ਇਹ ਤਸਵੀਰਾਂ ਫਿਲਮ ਦੀ ਵੱਖ-ਵੱਖ ਥਾਵਾਂ 'ਤੇ ਹੋ ਰਹੀ ਪ੍ਰਮੋਸ਼ਨ ਦੌਰਾਨ ਦੀਆਂ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

Punjabi Bollywood Tadka

ਫੈਨਜ਼ ਨੂੰ ਉਸ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸਰਗੁਣ ਨੇ ਵੱਖ-ਵੱਖ ਕਲਰ ਦੀ ਆਊਟਫਿੱਟ 'ਚ ਪੋਜ਼ ਦਿੱਤੇ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Punjabi Bollywood Tadka
ਦੱਸ ਦਈਏ ਕਿ ਸਰਗੁਣ ਮਹਿਤਾ ਨੇ 'ਅੰਗਰੇਜ਼', 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਤੇ 'ਕਿਸਮਤ' ਤੇ 'ਕਾਲਾ ਸ਼ਾਹ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਆਪਣੇ ਆਪ ਨੂੰ ਪੱਕੇ ਪੈਰੀਂ ਕਰ ਲਿਆ।

Punjabi Bollywood Tadka

ਸਰਗੁਣ ਮਹਿਤਾ ਨੇ ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਨੂੰ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਮਿਲੀ ਸੀ।

Punjabi Bollywood Tadka
ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ।

Punjabi Bollywood Tadka

ਇਸ ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟ ਕੀਤਾ ਹੈ, ਜਦੋਂਕਿ ਨਰੇਸ਼ ਕਥੂਰੀਆ ਨੇ ਡਾਇਲਾਗਸ ਤੇ ਸਕ੍ਰੀਨਪਲੇਅ ਲਿਖੇ ਹਨ। 

Punjabi Bollywood Tadka

Punjabi Bollywood Tadka


Tags: Sargun MehtaInstagram PicturesChandigarh Amritsar ChandigarhGippy GrewalAngrejDhann KaurLove PunjabLahoriyePollywood CelebrityPunjabi News

Edited By

Sunita

Sunita is News Editor at Jagbani.