FacebookTwitterg+Mail

ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ 'ਡਾਕਾ' ਦਾ ਦੂਜਾ ਗੀਤ 'ਕੋਈ ਆਇਆ ਨਾ ਰੱਬਾ'

punjabi movie daaka new upcoming song koi aaye na rabba
12 October, 2019 12:21:14 PM

ਜਲੰਧਰ (ਬਿਊਰੋ) — 1 ਨਵੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਡਾਕਾ' ਦੇ ਟਰੇਲਰ ਅਤੇ ਇਕ ਗੀਤ ਤੋਂ ਬਾਅਦ ਹੁਣ ਫਿਲਮ ਦਾ ਦੂਜਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। 'ਕੋਈ ਆਇਆ ਨਾ ਰੱਬਾ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਨੂੰ ਬੀ-ਪਰਾਕ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ, ਜਿਸ ਦੇ ਬੋਲ  Kumaar ਨੇ ਲਿਖੇ ਹਨ। ਜਦੋਂਕਿ ਇਸ ਗੀਤ ਦਾ ਮਿਊਜ਼ਿਕ Rochak kohli ਵਲੋਂ ਤਿਆਰ ਕੀਤਾ ਹੈ।

 

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ 'ਡਾਕਾ' ਦਾ ਪਹਿਲਾ ਗੀਤ 'ਫੁਲਕਾਰੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਫਿਲਮ 'ਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲਣ ਵਾਲਾ ਹੈ। ਇਸ ਫਿਲਮ 'ਚ ਐਕਸ਼ਨ, ਡਰਾਮਾ ਤੇ ਰੋਮਾਂਸ ਦਾ ਤੜਕਾ ਵਾ ਲਾਇਆ ਗਿਆ ਹੈ।

ਦੱਸਣਯੋਗ ਹੈ ਕਿ ਫਿਲਮ 'ਡਾਕਾ' 'ਚ ਗਿੱਪੀ ਗਰੇਵਾਲ ਨਾਲ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਰਾਣਾ ਰਣਬੀਰ, ਹੌਬੀ ਧਾਲੀਵਾਲ ਵਰਗੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ ਅਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਪ੍ਰੋਡਿਊਸ  ਕਰ ਰਹੇ ਹਨ। 'ਡਾਕਾ' ਫਿਲਮ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਰਿਲੀਜ਼ ਕੀਤੀ ਜਾਵੇਗੀ।


Tags: DaakaNew Upcoming SongKoi Aaye Na Rabba B PraakRochak KohliKumarGippy GrewalZareen Khan

Edited By

Sunita

Sunita is News Editor at Jagbani.