FacebookTwitterg+Mail

ਉਡੀਕਾਂ ਖਤਮ, ਰਿਲੀਜ਼ ਹੋਇਆ ਗਿੱਪੀ ਗਰੇਵਾਲ ਦੀ ਫਿਲਮ ‘ਡਾਕਾ’ ਦਾ ਟੀਜ਼ਰ (ਵੀਡੀਓ)

punjabi movie daaka teaser out now
29 August, 2019 11:26:11 AM

ਜਲੰਧਰ (ਬਿਊਰੋ) — ਲੋਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਗਿੱਪੀ ਗਰੇਵਾਲ ਦੀ ਫਿਲਮ ‘ਡਾਕਾ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਜੀ ਹਾਂ, ਹਾਲ ਹੀ ’ਚ ‘ਡਾਕਾ’ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਗਿੱਪੀ ਗਰੇਵਾਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸ਼ੇਅਰ ਕੀਤਾ ਹੈ। ਦੱਸ ਦਈਏ ਦੀ ਫਿਲਮ ਦੇ ਟੀਜ਼ਰ ’ਚ ਗਿੱਪੀ ਗਰੇਵਾਲ ਦਾ ਐਕਸ਼ਨ ਤੇ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟੀਜ਼ਰ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 1 ਮਿੰਟ 4 ਸੈਕਿੰਡ ਦੇ ਟੀਜ਼ਰ ਨੇ ਫਿਲਮ ਪ੍ਰਤੀ ਲੋਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਐਕਸ਼ਨ ਡਰਾਮਾ ਫਿਲਮ ‘ਡਾਕਾ’ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ’ਚ ਫਿਲਮਾਈ ਗਈ ਹੈ, ਜਿਸ ਦੀ ਕਹਾਣੀ ਤੇ ਸ¬ਕ੍ਰੀਨਪਲੇਅ ਗਿੱਪੀ ਗਰੇਵਾਲ ਨੇ ਲਿਖੇ ਹਨ। ਇਸ ਫਿਲਮ ਦੇ ਪ੍ਰੋਡਿਊਸਰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਹਨ।


ਦੱਸਣਯੋਗ ਹੈ ਕਿ ‘ਡਾਕਾ’ ਫਿਲਮ ’ਚ ਗਿੱਪੀ ਗਰੇਵਾਲ ਤੇ ਬਾਲੀਵੁੱਡ ਮਸ਼ਹੂਰ ਅਦਾਕਾਰਾ ਜ਼ਰੀਨ ਖਾਨ ਮੁੱਖ ਭੂਮਿਕਾ ’ਚ ਹਨ। ਇਨ੍ਹਾਂ ਤੋਂ ਇਲਾਵਾ ਫਿਲਮ ’ਚ ਹੌਬੀ ਧਾਲੀਵਾਲ, ਰਾਣਾ ਰਣਬੀਰ, ਰਵਿੰਦਰ ਮੰਡ, ਮੁਕੁਲ ਦੇਵ ਅਤੇ ਰਾਣਾ ਜੰਗ ਬਹਾਦਾਰ ਵਰਗੇ ਕਲਾਕਾਰਾਂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। ਇਹ ਐਕਸ਼ਨ ਡਰਾਮਾ ਫਿਲਮ 1 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ।


Tags: Punjabi MovieDaakaTeaserGippy GrewalZareen khanOfficial PosterPunjabi Celebrity

Edited By

Sunita

Sunita is News Editor at Jagbani.