FacebookTwitterg+Mail

'ਲਾਈਏ ਜੇ ਯਾਰੀਆਂ' ਨਾਲ ਅਮਰਿੰਦਰ ਗਿੱਲ ਨੇ ਛੇੜੇ ਨਵੇਂ ਚਰਚੇ

punjabi movie laiye je yaarian
29 May, 2019 10:41:33 AM

ਜਲੰਧਰ (ਬਿਊਰੋ) : ਅਦਾਕਾਰੀ ਤੇ ਗੀਤਾਂ ਨਾਲ ਦਰਸ਼ਕਾਂ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਅਮਰਿੰਦਰ ਗਿੱਲ ਨੇ ਆਪਣੀ ਆਉਣ ਵਾਲੀ ਫਿਲਮ 'ਲਾਈਏ ਜੇ ਯਾਰੀਆਂ' ਨਾਲ ਮੁੜ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜੋ ਦਰਸ਼ਕਾਂ ਦੀ ਕੱਸਵਟੀ 'ਤੇ ਪੂਰਾ ਖਰਾ ਉਤਰ ਰਿਹਾ ਹੈ। ਫਿਲਮ ਦਾ ਟਰੇਲਰ ਕੈਨੇਡਾ ਦੇ ਟਰਾਂਸਪੋਰਟਰਾਂ ਅਤੇ ਖੇਡ ਕਲੱਬਾਂ ਦੇ ਇਰਦ-ਗਿਰਦ ਘੁੰਮਦਾ ਹੈ। ਟਰੇਲਰ ਤੋਂ ਬਾਅਦ ਹੁਣ ਦਰਸ਼ਕਾਂ ਦੀਆਂ ਨਜ਼ਰਾਂ ਫਿਲਮ ਦੇ ਗੀਤਾਂ 'ਤੇ ਆਣ ਟਿੱਕੀਆਂ ਹਨ। ਦਰਸ਼ਕ ਫਿਲਮ ਦੀ ਰਿਲੀਜ਼ਿੰਗ ਤੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਮਰਿੰਦਰ ਗਿੱਲ ਦੀ ਫਿਲਮ 'ਲਾਈਏ ਜੇ ਯਾਰੀਆਂ' 5 ਜੂਨ ਭਾਰਤ ਅਤੇ 7 ਜੂਨ ਨੂੰ ਵਿਦੇਸ਼ 'ਚ ਰਿਲੀਜ਼ ਹੋ ਰਹੀ ਹੈ। 'ਪੈਪੀਲੋ ਮੀਡੀਆ' ਅਤੇ 'ਰਿਦਮ ਬੁਆਏਜ਼ ਡਿਸਟ੍ਰੀਬਿਊਸ਼ਨ' ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਅੰਬਰਦੀਪ ਸਿੰਘ ਨੇ ਫਿਲਮ ਦੇ ਡਾਇਲਾਗ ਲਿਖੇ ਹਨ। ਇਸ ਫਿਲਮ ਨੂੰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ 'ਲਾਈਏ ਜੇ ਯਾਰੀਆਂ' ਫਿਲਮ 'ਚ ਅਮਰਿੰਦਰ ਗਿੱਲ ਤੋਂ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ, ਅੰਬਰਦੀਪ ਸਿੰਘ, ਕਮਲਜੀਤ ਨੀਰੂ ਅਤੇ ਪ੍ਰਕਾਸ਼ ਦਮਦਾਰ ਕਿਰਦਾਰਾਂ 'ਚ ਨਜ਼ਰ ਆਉਣਗੇ। ਉਮੀਦ ਕੀਤੀ ਜਾਂਦੀ ਹੈ ਕਿ ਅਮਰਿੰਦਰ ਗਿੱਲ ਦੀਆਂ 'ਅੰਗਰੇਜ਼', 'ਲਵ ਪੰਜਾਬ' ਤੇ 'ਅਸ਼ਕੇ' ਫਿਲਮਾਂ ਵਾਂਗ ਹੀ ਦਰਸ਼ਕ ਇਸ ਫਿਲਮ ਨੂੰ ਵੀ ਪਿਆਰ ਦੇਣਗੇ। 

 

 
 
 
 
 
 
 
 
 
 
 
 
 
 
 
 

A post shared by Amrinder Gill (@amrindergill) on May 27, 2019 at 12:58am PDT


Tags: Laiye Je YaarianHarish VermaRoopi GillRubina Bajwa Amrinder GillPunjabi Movie

Edited By

Sunita

Sunita is News Editor at Jagbani.