FacebookTwitterg+Mail

ਪੰਜਾਬੀ ਸਿਨੇਮੇ ਨੂੰ ਨਵਾਂ ਮੁਕਾਮ ਦੇਵੇਗੀ 'ਮੁਕਲਾਵਾ', 24 ਮਈ ਨੂੰ ਹੋਵੇਗੀ ਰਿਲੀਜ਼

punjabi movie muklawa
14 May, 2019 09:10:27 AM

ਜਲੰਧਰ (ਬਿਊਰੋ) — 'ਮੁਕਲਾਵਾ' ਫ਼ਿਲਮ ਪੰਜਾਬੀ ਸਿਨੇਮੇ ਨੂੰ ਨਵਾਂ ਮੁਕਾਮ ਦੇਣ ਵਿਚ ਕਾਮਯਾਬ ਹੋਵੇਗੀ। ਫ਼ਿਲਮ ਜਿੰਨੀ ਮਿਹਨਤ ਨਾਲ ਤਿਆਰ ਹੋਈ ਹੈ, ਓਨੀ ਹੀ ਦਰਸ਼ਕਾਂ ਅੰਦਰ ਇਸ ਪ੍ਰਤੀ ਖਿੱਚ ਹੈ। ਫ਼ਿਲਮ ਦਾ ਇਕ-ਇਕ ਦ੍ਰਿਸ਼ ਦਰਸ਼ਕਾਂ ਨੂੰ ਟੁੰਬੇਗਾ। ਸਾਡਾ ਅਤੀਤ ਕੀ ਸੀ ਤੇ ਅੱਜ ਅਸੀਂ ਆਧੁਨਿਕਤਾ ਦੇ ਹਾਣੀ ਬਣਦਿਆਂ ਕਿੱਥੇ ਖੜ੍ਹੇ ਹਾਂ, ਸਭ ਕੁੱਝ ਕਮਾਲ ਦੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਿਲਮ ਦੇ ਨਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਵੱਲੋਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ 24 ਮਈ ਨੂੰ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ, ਜਿਸ ਪ੍ਰਤੀ ਦਰਸ਼ਕਾਂ ਵਿਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਐਮੀ ਵਿਰਕ ਦਾ ਕਹਿਣਾ ਹੈ ਕਿ ਅੱਜ ਤੱਕ ਜਿੰਨੀਆਂ ਫ਼ਿਲਮਾਂ ਵਿਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਸਭ ਤੋਂ ਵੱਖਰੀ ਇਹ ਫ਼ਿਲਮ ਹੈ। ਫ਼ਿਲਮ ਵਿਚ ਪਿਆਰ, ਸਤਿਕਾਰ, ਤਕਰਾਰ ਸਭ ਹੈ। ਮੈਨੂੰ ਇਹੋ ਜਿਹੀਆਂ ਫ਼ਿਲਮਾਂ ਹੀ ਦਿਲੀ ਤੌਰ 'ਤੇ ਪਸੰਦ ਹਨ, ਜਿਹੜੀਆਂ ਸਾਡੇ ਵਿਰਸੇ ਨੂੰ ਬਿਆਨ ਕਰਦੀਆਂ ਹੋਣ। ਅਸੀਂ ਭਾਵੇਂ ਨਵੇਂ ਦੌਰ ਵਿਚ ਜੰਮੇ ਹਾਂ ਪਰ ਸਾਡੀ ਦਿਲੀ ਇੱਛਾ ਹੈ ਕਿ ਫ਼ਿਲਮਾਂ ਜ਼ਰੀਏ ਉਸ ਦੌਰ ਨੂੰ ਵੀ ਪੇਸ਼ ਕੀਤਾ ਜਾਵੇ। 'ਮੁਕਲਾਵਾ' ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਸਮੇਤ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ 'ਵ੍ਹਾਈਟ ਹਿੱਲ ਸੂਟਡੀਓ' ਦੇ ਬੈਨਰ ਹੇਠ ਤਿਆਰ ਹੋਈ ਹੈ, ਜਿਨ੍ਹਾਂ ਦਾ ਪੰਜਾਬੀ ਸਿਨੇਮੇ ਨੂੰ ਪੈਰਾਂ ਸਿਰ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ, ਜਿਨ੍ਹਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ ਹਨ। ਐਮੀ ਵਿਰਕ ਨੇ ਕਿਹਾ ਕਿ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਨੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਛੱਡੀ। 'ਮੁਕਲਾਵਾ' ਪੂਰੀ ਤਰ੍ਹਾਂ ਪਰਿਵਾਰਕ ਫ਼ਿਲਮ ਹੈ, ਜਿਸ ਵਿਚ ਹਾਸਾ ਵੀ ਆਵੇਗਾ, ਪਿਆਰ ਦੇ ਰੰਗ ਵੀ ਦਿਸਣਗੇ, ਰਿਸ਼ਤਿਆਂ ਦੀ ਅਹਿਮੀਅਤ ਵੀ ਝਲਕੇਗੀ ਤੇ ਸਭ ਤੋਂ ਵੱਡੀ ਗੱਲ ਇਸ ਵਿਚ ਫੂਹੜ ਕਿਸਮ ਦਾ ਹਾਸਾ ਨਹੀਂ ਹੋਵੇਗਾ। ਦਰਸ਼ਕ ਆਪਣੀ ਪਤਨੀ, ਮਾਂ, ਭੈਣ, ਪਿਤਾ, ਭਰਾ, ਬੱਚਿਆਂ ਸਭ ਨੂੰ ਸਿਨੇਮਾਘਰ ਵਿਚ ਲਿਜਾਣ 'ਚ ਮਾਣ ਮਹਿਸੂਸ ਕਰਨਗੇ।


Tags: MuklawaOfficial TrailerAmmy VirkSonam BajwaGurpreet GhuggiBN SharmaKaramjit AnmolSarbjit CheemaDrishtii GarewalNirmal Rishi

Edited By

Sunita

Sunita is News Editor at Jagbani.