FacebookTwitterg+Mail

'ਮੁਕਲਾਵਾ' ਨੂੰ ਮਿਲਿਆ ਦਰਸ਼ਕਾਂ ਦਾ ਮਣਾਂਮੂੰਹੀਂ ਪਿਆਰ : ਸਿੱਧੂ ਜੋੜੀ

punjabi movie muklawa
28 May, 2019 08:50:48 AM

ਜਲੰਧਰ (ਬਿਊਰੋ) — ਪੰਜਾਬੀ ਸਿਨੇਮੇ ਨੂੰ ਨਵੀਂ ਰਫਤਾਰ ਦੇਣ ਵਾਲੇ ਬੈਨਰ 'ਵ੍ਹਾਈਟ ਹਿੱਲ ਸਟੂਡੀਓਜ਼' ਦੇ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦੀ ਜੋੜੀ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਹੈ। ਇਸ ਜੋੜੀ ਵੱਲੋਂ ਅੱਜ ਤੱਕ ਰਿਲੀਜ਼ ਬਹੁਗਿਣਤੀ ਫ਼ਿਲਮਾਂ ਨੇ ਕਾਮਯਾਬੀ ਦਾ ਨਵਾਂ ਇਤਿਹਾਸ ਸਿਰਜਿਆ ਹੈ। ਭਾਵੇਂ ਗੱਲ 'ਜੱਟ ਐਂਡ ਜੂਲੀਅਟ' ਲੜੀ ਦੀ ਹੋਵੇ ਜਾਂ 'ਸਰਦਾਰ ਜੀ' ਦੀ। ਇਨ੍ਹਾਂ ਫ਼ਿਲਮਾਂ ਨੇ ਕਮਾਲ ਦੀ ਕਾਮਯਾਬੀ ਹਾਸਲ ਕੀਤੀ ਸੀ। ਉਸ ਤੋਂ ਬਾਅਦ ਅੱਜ ਤੱਕ 'ਵ੍ਹਾਈਟ ਹਿੱਲ' ਵੱਲੋਂ ਰਿਲੀਜ਼ ਹਰ ਫ਼ਿਲਮ ਕਮਾਈ ਦਾ ਨਵਾਂ ਇਤਿਹਾਸ ਸਿਰਜ ਜਾਂਦੀ ਹੈ।

ਇਸ ਬੈਨਰ ਵੱਲੋਂ 24 ਮਈ ਨੂੰ ਰਿਲੀਜ਼ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ 'ਮੁਕਲਾਵਾ' ਨੇ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ। ਫ਼ਿਲਮ ਦੀ ਕੁਲੈਕਸ਼ਨ ਪਹਿਲੇ ਹਫ਼ਤੇ ਇੰਨੀ ਵਧੀਆ ਰਹੀ ਕਿ ਪੂਰੀ ਟੀਮ ਦੇ ਹੌਂਸਲੇ ਬੁਲੰਦ ਹਨ। ਭਾਰਤ ਦੇ ਨਾਲ-ਨਾਲ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਹੋਰ ਦੇਸ਼ਾਂ ਵਿਚ ਫ਼ਿਲਮ ਨੂੰ ਕਮਾਲ ਦੀ ਕਾਮਯਾਬੀ ਮਿਲੀ ਹੈ। ਲਗਾਤਾਰ ਫ਼ਿਲਮ ਦੇ ਸ਼ੋਅ ਹਾਊਸਫੁੱਲ ਜਾਣ ਕਰਕੇ ਸਿੱਧੂ ਜੋੜੀ ਦਾ ਕਹਿਣਾ ਹੈ ਕਿ ''ਉਹ ਦਰਸ਼ਕਾਂ ਦਾ ਹੋਰ ਵੀ ਕਰਜ਼ਦਾਰ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਬੈਨਰ ਦੀ ਕੋਈ ਫ਼ਿਲਮ ਹਿੱਟ ਹੋ ਜਾਂਦੀ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਹੋਰ ਵਧੀ ਹੋਈ ਮਹਿਸੂਸ ਕਰਦੇ ਹਨ ਤਾਂ ਜੋ ਦਰਸ਼ਕਾਂ ਦਾ ਭਰੋਸਾ ਬਰਕਰਾਰ ਰਹੇ।''

ਗੁਣਬੀਰ ਸਿੰਘ ਸਿੱਧੂ ਨੇ ਕਿਹਾ ਕਿ 'ਮੁਕਲਾਵਾ' ਦਾ ਕਾਮਯਾਬ ਹੋਣਾ ਇਸ ਗੱਲ ਦਾ ਗਵਾਹ ਹੈ ਕਿ ਦਰਸ਼ਕਾਂ ਨੂੰ ਚੰਗੀਆਂ ਪਰਿਵਾਰਕ ਫ਼ਿਲਮਾਂ ਪਸੰਦ ਹਨ। ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਦਰਸ਼ਕਾਂ ਲਈ ਕੁਝ ਵੱਖਰਾ ਕੀਤਾ ਜਾਵੇ। ਇਸੇ ਤਰ੍ਹਾਂ ਮਨਮੋੜ ਸਿੰਘ ਸਿੱਧੂ ਦਾ ਆਖਣਾ ਹੈ ਕਿ ਉਨ੍ਹਾਂ ਦੇ ਬੈਨਰ ਵੱਲੋਂ ਆਉਂਦੇ ਦਿਨਾਂ ਵਿਚ ਕੁਝ ਹੋਰ ਫ਼ਿਲਮਾਂ ਦਾ ਐਲਾਨ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਦਰਸ਼ਕ ਉਨ੍ਹਾਂ ਨੂੰ ਪਿਆਰ ਨਾਲ ਨਿਵਾਜਣਗੇ।


Tags: MuklawaAmmy VirkSonam BajwaGurpreet GhuggiBN SharmaKaramjit AnmolSarbjit CheemaDrishtii GarewalNirmal Rishi

Edited By

Sunita

Sunita is News Editor at Jagbani.