FacebookTwitterg+Mail

ਰਿਲੀਜ਼ ਹੁੰਦਿਆ ਹੀ ਟਰੈਡਿੰਗ 'ਚ ਛਾਇਆ 'ਮੁਕਲਾਵਾ' ਦਾ ਗੀਤ 'ਗੁਲਾਬੀ ਪਾਣੀ'

punjabi movie muklawa new song gulabi pani
06 May, 2019 09:20:02 AM

ਜਲੰਧਰ (ਬਿਊਰੋ)  : ਵੱਡੇ ਪੱਧਰ 'ਤੇ 24 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮੁਕਲਾਵਾ' ਦਾ ਦੂਜਾ ਗੀਤ 'ਗੁਲਾਬੀ ਪਾਣੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਗੁਲਾਬੀ ਪਾਣੀ' ਗੀਤ ਰਿਲੀਜ਼ ਹੁੰਦਿਆ ਹੀ ਟਰੈਡਿੰਗ 'ਚ ਛਾਇਆ ਹੋਇਆ ਹੈ। ਫਿਲਮ ਦੇ ਪਹਿਲੇ ਗੀਤ ਵਾਂਗ ਹੀ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 1 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲਗਾਤਾਰ ਟਰੈਡਿੰਗ 'ਚ ਬਣਿਆ ਹੋਇਆ ਹੈ। 'ਮੁਕਲਾਵਾ' ਫਿਲਮ ਦੇ ਗੀਤ 'ਗੁਲਾਬੀ ਪਾਣੀ' 'ਚ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਡਿਊਟ ਗੀਤ ਨੂੰ ਐਮੀ ਵਿਰਕ ਤੇ ਮੰਨਤ ਨੂਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। 'ਗੁਲਾਬੀ ਪਾਣੀ' ਨੂੰ ਹਰਮਨਜੀਤ ਨੇ ਕਲਮਬੱਧ ਕੀਤਾ ਹੈ, ਜਦੋਂਕਿ ਇਸ ਗੀਤ ਦਾ ਸੰਗੀਤ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।

ਪੰਜਾਬੀ ਫਿਲਮ 'ਮੁਕਲਾਵਾ' ਦੇ ਦੂਜੇ ਗੀਤ 'ਗੁਲਾਬੀ ਪਾਣੀ' ਦੀ ਵੀਡੀਓ

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ 'ਮੁਕਲਾਵਾ' ਫਿਲਮ ਦਾ ਪਹਿਲਾ ਗੀਤ 'ਕਾਲਾ ਸੂਟ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹਾਲਾਂਕਿ ਫਿਲਮ ਦੇ ਟਰੇਲਰ ਨੂੰ ਵੀ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। 'ਮੁਕਲਾਵਾ' ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। 'ਵ੍ਹਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਵਲੋਂ ਬਣਾਈ ਗਈ ਇਸ ਫਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਹਨ।

Punjabi Bollywood Tadka


Tags: MuklawaGulabi PaniAmmy VirkSonam BajwaMannat NoorHarmanjeetGurmeet SinghWhite Hill MusicSimarjit SinghGunbir Singh SidhuManmord Sidhu

Edited By

Sunita

Sunita is News Editor at Jagbani.