FacebookTwitterg+Mail

ਨੱਚਣ 'ਤੇ ਮਜਬੂਰ ਕਰਦਾ ਹੈ 'ਨਾਢੂ ਖਾਂ' ਦਾ ਗੀਤ 'ਮੁਲਤਾਨ' (ਵੀਡੀਓ)

punjabi movie nadhoo khan new song multan
29 March, 2019 04:00:12 PM

ਜਲੰਧਰ (ਬਿਊਰੋ) : ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਹਰੀਸ਼ ਵਰਮਾ ਦੀ ਫਿਲਮ 'ਨਾਢੂ ਖਾਂ' ਹਰ ਪਾਸੇ ਚਰਚਾ 'ਚ ਹੈ। ਹਾਲ ਹੀ 'ਚ 'ਨਾਢੂ ਖਾਂ' ਦਾ ਪਹਿਲਾ ਗੀਤ 'ਮੁਲਤਾਨ' ਰਿਲੀਜ਼ ਹੋਇਆ ਹੈ, ਜਿਸ 'ਚ ਵਾਮਿਕਾ ਗੱਬੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਗੀਤ 'ਚ ਹਰੀਸ਼ ਵਰਮਾ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ 'ਚ ਪੰਜਾਬੀ ਸੱਭਿਆਚਾਰ ਨੂੰ ਪਹਿਲ ਦਿੱਤੀ ਗਈ ਹੈ। ਦੱਸ ਦਈਏ ਕਿ 'ਨਾਢੂ ਖਾਂ' ਦੇ ਇਸ ਗੀਤ ਨੂੰ ਮਨਤ ਨੂਰ ਨੇ ਗਾਇਆ ਹੈ, ਜਿਸ ਨੂੰ ਕਲਮਬੱਧ ਬਲਵੀਰ ਬੋਪਾਰਾਏ ਨੇ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਵਲੋਂ ਤਿਆਰ ਕੀਤੀ ਜਾ ਰਹੀ ਫਿਲਮ 'ਨਾਢੂ ਖਾਂ' ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹਨ। ਫਿਲਮਕਾਰ ਇਮਰਾਨ ਸ਼ੇਖ ਦੀ ਫਿਲਮ 'ਨਾਢੂ ਖਾਂ' 'ਚ 1940 ਦੇ ਦਹਾਕੇ ਨੂੰ ਪਰਦੇ 'ਤੇ ਦਿਖਾਇਆ ਜਾਵੇਗਾ। 'ਨਾਢੂ ਖਾਂ' ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਅਤੇ ਆਚੰਤ ਗੋਇਲ ਹਨ ਅਤੇ ਫਿਲਮ ਦੀ ਕਹਾਣੀ ਸੁੱਖਵਿੰਦਰ ਸਿੰਘ ਬੱਬਲ ਵਲੋਂ ਲਿਖੀ ਗਈ ਹੈ।


ਦੱਸਣਯੋਗ ਹੈ ਕਿ 'ਨਾਢੂ ਖਾਂ' 'ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ. ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੋਰ ਭੰਗੂ, ਸਤਿੰਦਰ ਕੋਰ, ਮਾਸਟਰ ਅੰਸ਼, ਰਾਜ ਧਾਲੀਵਾਲ, ਸੀਮਾ ਕੋਸ਼ਲ, ਬੋਬੀ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ, ਰਾਜ ਜੋਸ਼ੀ, ਬਲਵੀਰ ਬੋਪਾਰਾਏ, ਸਿੰਘ ਬੇਲੀ, ਮਲਕੀਤ ਰੋਣੀ ਆਦਿ ਮੁੱਖ ਭੂਮਿਕਾ 'ਚ ਹਨ। 'ਨਾਢੂ ਖਾਂ' 26 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।
 


Tags: MultanMannat NoorNadhoo KhanGurmeet SinghBalvir BoparaiPunjabi MovieHarish VermaWamiqa GabbiImran Sheikh

Edited By

Sunita

Sunita is News Editor at Jagbani.