FacebookTwitterg+Mail

ਦਰਸ਼ਕਾਂ ’ਤੇ ਆਪਣੀ ਡੂੰਘੀ ਛਾਪ ਛੱਡੇਗੀ ‘ਨਿੱਕਾ ਜ਼ੈਲਦਾਰ 3’

punjabi movie nikka zaildar 3
17 September, 2019 08:16:46 AM

ਜਲੰਧਰ (ਬਿਊਰੋ) - ਪੰਜਾਬੀ ਇੰਡਸਟਰੀ ਵਿਚ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦੀ ਤੀਜੀ ਲੜੀ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਫਿਲਮ ਕੋਈ ਹੋਰ ਨਹੀਂ ਸਗੋਂ ਪੰਜਾਬੀ ਦਰਸ਼ਕਾਂ ’ਤੇ ਆਪਣੀ ਡੂੰਘੀ ਛਾਪ ਛੱਡਣ ਵਾਲੀ ਫਿਲਮ ‘ਨਿੱਕਾ ਜ਼ੈਲਦਾਰ’ ਦਾ ਤੀਜਾ ਸੀਕੁਅਲ ‘ਨਿੱਕਾ ਜ਼ੈਲਦਾਰ 3’ ਹੈ, ਜੋ ਕਿ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਅਮਨੀਤ ਸ਼ੇਰ ਕਾਕੂ, ਰਵਨੀਤ ਸ਼ੇਰ ਕਾਕੂ ਅਤੇ ‘ਵਾਈਕੌਮ 18 ਸਟੂਡੀਓ’ ਵਲੋਂ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫ਼ਿਲਮ ਵਿਚ ਐਮੀ ਵਿਰਕ ਅਤੇ ਵਾਮਿਕਾ ਗੱਬੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ‘ਨਿੱਕਾ ਜ਼ੈਲਦਾਰ 2’ ਵਿਚ ਵੀ ਐਮੀ ਨਾਲ ਵਾਮਿਕਾ ਗੱਬੀ ਕੰਮ ਕਰ ਚੁੱਕੀ ਹੈ।

ਫ਼ਿਲਮ ’ਚ ਕੰਮ ਕਰਨ ਵਾਲੇ ਬਾਕੀ ਕਲਾਕਾਰ ਵੀ ਲਗਭਗ ਪਹਿਲੇ ਸੀਕੁਅਲਸ ਵਾਲੇ ਹੀ ਹਨ। ਫਿਲਮ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਲਿਖੀ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਐਮੀ ਵਿਰਕ ਦੀ ਇਹ ਪੰਜਵੀਂ ਫ਼ਿਲਮ ਹੋਵੇਗੀ। ‘ਨਿੱਕਾ ਜ਼ੈਲਦਾਰ 3’ ਰਾਹੀਂ ਫ਼ਿਲਮ ਕੰਪਨੀ ‘ਵਾਈਕੌਮ 18 ਮੋਸ਼ਨ ਪਿਕਚਰਸ’ ਪੰਜਾਬੀ ਸਿਨੇਮਾ ਨਾਲ ਜੁੜਨ ਜਾ ਰਹੀ ਹੈ। ਸਿਮਰਜੀਤ ਸਿੰਘ ਦੀ ਬਤੌਰ ਨਿਰਦੇਸ਼ਕ ਇਹ 12ਵੀਂ ਫ਼ਿਲਮ ਹੈ। ਪੰਜਾਬੀ ਫਿਲਮ ਇੰਡਸਟਰੀ ਵਿਚ ਸਿਮਰਜੀਤ ਸਿੰਘ ਪਹਿਲਾ ਨਿਰਦੇਸ਼ਕ ਬਣ ਗਿਆ ਹੈ, ਜਿਸ ਦੀ ਕਿਸੇ ਫ਼ਿਲਮ ਦਾ ਤੀਜਾ ਸੀਕੁਅਲ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਕਾਫੀ ਲੋਕਾਂ ਵਲੋਂ ਦੇਖਿਆ ਅਤੇ ਸਲਾਹਿਆ ਗਿਆ ਹੈ।


Tags: Nikka Zaildar 3Ammy VirkWamiqa GabbiSimerjit SinghSardar SohiGurmeet SajanJagdeep Randhawa

Edited By

Sunita

Sunita is News Editor at Jagbani.