FacebookTwitterg+Mail

ਸੋਸ਼ਲ ਮੀਡੀਆ 'ਤੇ ਛਾਇਆ 'ਨਿੱਕਾ ਜ਼ੈਲਦਾਰ 3' ਦਾ ਗੀਤ 'ਸੁਭਾਅ' (ਵੀਡੀਓ)

punjabi movie nikka zaildar 3 new song subaah
14 September, 2019 12:00:26 PM

ਜਲੰਧਰ (ਬਿਊਰੋ) — 20 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 3' ਦਾ ਦੂਜਾ ਗੀਤ 'ਸੁਭਾਅ' ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਸਰਹਾਇਆ ਜਾ ਰਿਹਾ ਹੈ। ਫਿਲਮ ਦੇ ਇਸ ਗੀਤ ਨੂੰ ਆਵਾਜ਼ ਫਿਲਮ ਦੇ ਮੁੱਖ ਨਾਇਕ ਐਮੀ ਵਿਰਕ ਨੇ ਦਿੱਤੀ ਹੈ, ਜਿਸ ਦੇ ਬੋਲ ਕਪਤਾਨ ਵਲੋਂ ਸ਼ਿੰਗਾਰੇ ਗਏ ਹਨ। ਹਾਲਾਂਕਿ ਇਸ ਗੀਤ ਦੀ ਕੰਪੋਜਿੰਗ Rick 8R“ ਨੇ ਕੀਤੀ ਹੈ। ਫਿਲਮ ਦੇ ਗੀਤ 'ਸੁਭਾਅ' 'ਚ ਐਮੀ ਵਿਰਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ, ਜੋ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ।

ਦੱਸ ਦਈਏ ਕਿ 'ਨਿੱਕਾ ਜ਼ੈਲਦਾਰ 3' ਦਾ ਪਹਿਲਾਂ ਗੀਤ 'ਅਨਾਊਸਮੈਂਟ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰੰ ਵੀ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਫਿਲਮ 'ਨਿੱਕਾ ਜ਼ੈਲਦਾਰ 3' 'ਚ ਵਾਮੀਕਾ ਗੱਬੀ, ਐਮੀ ਵਿਰਕ ਤੇ ਨਿਰਮਲ ਰਿਸ਼ੀ, ਨਿਸ਼ਾ ਬਾਨੋ, ਸੋਨੀਆ ਕੌਰ ਤੇ ਵੱਡਾ ਗਰੇਵਾਲ ਸਮੇਤ ਕਈ ਹੋਰ ਨਾਮਵਰ ਚਿਹਰੇ ਨਜ਼ਰ ਆਉਣਗੇ। ਗੁਰਪ੍ਰੀਤ ਪਲਹੇੜੀ ਤੇ ਜਗਦੀਪ ਸਿੱਧੂ ਵਲੋਂ ਫਿਲਮ ਦੇ ਸਕ੍ਰੀਨਪਲੇਅ, ਡਾਇਲਾਗਸ ਤੇ ਕਹਾਣੀ ਨੂੰ ਸਿਰਜਿਆ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਨ ਸਿਮਰਜੀਤ ਸਿੰਘ ਕਰ ਰਹੇ ਹਨ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਐਮੀ ਵਿਰਕ ਯਾਨੀ ਕਿ ਨਿੱਕੇ ਦੇ ਪਿਤਾ ਦਾ ਕਿਰਦਾਰ ਇਸ ਵਾਰ ਵੀ ਸਰਦਾਰ ਸੋਹੀ ਵਲੋਂ ਨਿਭਾਇਆ ਜਾ ਰਿਹਾ ਹੈ, ਜੋ ਕਿ ਸਖਤ ਸੁਭਾਅ ਦੇ ਹਨ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ। ਟ੍ਰੇਲਰ 'ਚ ਇੰਝ ਜਾਪਦਾ ਹੈ ਕਿ ਪਿਤਾ ਦੀ ਆਤਮਾ ਐਮੀ ਵਿਰਕ 'ਚ ਆ ਜਾਂਦੀ ਹੈ ਤੇ ਸਾਰਾ ਪਰਿਵਾਰ ਉਸ ਦੇ ਇਲਾਜ 'ਚ ਭੱਜ-ਨੱਠ ਕਰ ਰਿਹਾ ਹੈ। ਇਸ ਦੌਰਾਨ ਅਜਿਹੀਆਂ ਘਟਨਾਵਾਂ ਹੋਣਗੀਆਂ, ਜਿਹੜੀਆਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਦੇਣਗੀਆਂ।


Tags: Nikka Zaildar 3SubaahAmmy VirkWamiqa GabbiSimerjit SinghSardar SohiGurmeet SajanJagdeep Randhawa

Edited By

Sunita

Sunita is News Editor at Jagbani.