FacebookTwitterg+Mail

ਉਮਰ ਭਰ ਗੁਰਨਾਮ ਭੁੱਲਰ ਨੂੰ ਇਸ ਕਿਰਦਾਰ ਲਈ ਰੱਖਿਆ ਜਾਵੇਗਾ ਯਾਦ

punjabi movie rang shooting stars gurnam bhullar vijay kumar arora
04 November, 2019 11:27:12 AM

ਜਲੰਧਰ (ਬਿਊਰੋ) — ਜਿੱਥੇ ਹਰ ਹਫਤੇ ਪੰਜਾਬੀ ਪਰਦਾ ਫਿਲਮਾਂ ਨਾਲ ਭਰਿਆ ਨਜ਼ਰ ਆ ਰਿਹਾ ਹੈ, ਉੱਥੇ ਹੀ ਆਏ ਦਿਨ ਨਵੀਆਂ ਫਿਲਮਾਂ ਦੇ ਐਲਾਨ ਹੋ ਰਹੇ ਹਨ ਅਤੇ ਫਿਲਮਾਂ ਦੇ ਸ਼ੂਟ ਵੀ ਸ਼ੁਰੂ ਹੋ ਰਹੇ ਹਨ। ਅਜਿਹੀ ਹੀ ਇਕ ਹੋਰ ਪੰਜਾਬੀ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ, ਜਿਸ ਦਾ ਨਾ 'ਰੰਗ' ਹੈ। ਇਸ ਫਿਲਮ 'ਚ ਗੁਰਨਾਮ ਭੁੱਲਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ, ਜਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 'ਗੁੱਡੀਆਂ ਪਟੋਲੇ' ਅਤੇ 'ਸੁਰਖੀ ਬਿੰਦੀ' ਵਰਗੀਆਂ ਸ਼ਾਨਦਾਰ ਫਿਲਮਾਂ ਦੇਣ ਵਾਲੇ ਗੁਰਨਾਮ ਭੁੱਲਰ ਇਸ ਫਿਲਮ ਕੁਝ ਖਾਸ ਕਿਰਦਾਰ ਨਿਭਾਉਣ ਵਾਲੇ ਹਨ, ਜਿਸ ਬਾਰੇ ਉਹ ਵੀ ਕਾਫੀ ਉਤਸਾਹਿਤ ਹਨ। ਗੁਰਨਾਮ ਭੁੱਲਰ ਨੇ ਆਪਣੇ ਕਿਰਦਾਰ ਬਾਰੇ ਸੋਸ਼ਲ ਮੀਡੀਆ 'ਤੇ ਕੁਝ ਇਸ ਪ੍ਰਕਾਰ ਲਿਖਿਆ ਹੈ,”''#ਰੰਗ' ਹਰ ਇਕ ਆਰਟਿਸਟ ਦਾ ਸੁਪਨਾ ਹੁੰਦਾ ਕਿ ਉਹ ਦੇ ਕਰੀਅਰ 'ਚ ਉਸ ਨੂੰ ਕੋਈ ਇਦਾ ਦਾ ਕਰੈਕਟਰ ਕਰਨ ਨੂੰ ਮਿਲੇ, ਜਿਹੜਾ ਸਾਰੀ ਉਮਰ ਉਹ ਨੂੰ ਯਾਦ ਰੱਖਿਆ ਜਾਵੇ, 'ਰੰਗ' ਵਰਗੀ ਫਿਲਮ ਸ਼ਾਇਦ ਹੀ ਕਦੀ ਮੇਰੀ ਕਿਸਮਤ 'ਚ ਦੁਬਾਰਾ ਆਵੇ। ਟੀਮ ਰੰਗ ਦਾ ਮੈਨੂੰ ਚੁਣਨ ਲਈ ਧੰਨਵਾਦ, ਸਤਿਗੁਰ ਕਿਰਪਾ ਬਣਾਈ ਰੱਖਣ ਹਮੇਸ਼ਾ।''


ਦੱਸ ਦਈਏ ਕਿ ਵਿਲੇਜਰ ਫਿਲਮ ਸਟੂਡੀਓ ਅਤੇ ਡੇਲਮੋਰਾ ਫਿਲਮਜ਼ ਦੀ ਪੇਸ਼ਕਸ਼ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ 'ਚ ਫਿਲਮਾਇਆ ਜਾ ਰਿਹਾ ਹੈ। ਫਿਲਮ ਦੀ ਬਾਕੀ ਸਟਾਰਕਾਸਟ ਅਤੇ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਬਹੁਤ ਜਲਦ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' 'ਚ ਸਰਗੁਣ ਮਹਿਤਾ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Tags: Gurnam BhullarVijay Kumar AroraNew MovieRangShooting StartPunjabi Celebrity

Edited By

Sunita

Sunita is News Editor at Jagbani.