FacebookTwitterg+Mail

ਦਿਲਜੀਤ ਦੋਸਾਂਝ ਨੇ ਦੱਸੇ ਨੀਰੂ ਬਾਜਵਾ ਨੂੰ ਸਰ੍ਹੋਂ ਦੇ ਤੇਲ ਦੇ ਫਾਇਦੇ, ਵੀਡੀਓ ਵਾਇਰਲ

punjabi movie shadaa dialogue promo
19 June, 2019 02:02:09 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ 3 ਸਾਲ ਬਾਅਦ ਫਿਲਮ 'ਛੜਾ' ਨਾਲ ਪਰਦੇ 'ਤੇ ਵਾਪਸੀ ਕਰ ਰਹੀ ਹੈ। ਇਨ੍ਹੀਂ ਦਿਨੀਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਬਿਹਤਰੀਨ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਛੜਾ' ਦਾ ਇਕ ਹੋਰ ਡਾਇਲਾਗ ਪ੍ਰੋਮੋ ਸਾਹਮਣੇ ਆਇਆ, ਜਿਸ 'ਚ ਦਿਲਜੀਤ ਦੋਸਾਂਝ ਨੀਰੂ ਬਾਜਵਾ ਨੂੰ ਸਰ੍ਹੋਂ ਦੇ ਤੇਲ ਦੀਆਂ ਖੂਬੀਆਂ ਦੱਸਦੇ ਹੋਏ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਫਿਲਮ 'ਛੜਾ' ਦੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਸਾਰੇ ਗੀਤ ਸੁਪਰਹਿੱਟ ਰਹੇ ਹਨ। ਯੂਟਿਊਬ 'ਤੇ ਵੀ ਫਿਲਮ ਦੇ ਗੀਤ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਦੱਸ ਦਈਏ ਕਿ 'ਛੜਾ' ਫਿਲਮ ਕਾਮੇਡੀ, ਰੋਮਾਂਟਿਕ ਅਤੇ ਡਰਾਮਾ ਨਾਲ ਭਰਪੂਰ ਹੈ। ਇਸ ਫਿਲਮ 'ਚ ਦਿਲੀਜਤ ਅਤੇ ਨੀਰੂ ਬਾਜਵਾ ਤੋਂ ਇਲਾਵਾ ਅਨੀਤਾ ਦੇਵਗਨ, ਜਗਜੀਤ ਸੰਧੂ, ਹਰਦੀਪ ਗਿੱਲ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

 


Tags: ShadaaDialogue PromoDiljit DosanjhJagdeep SidhuAtul BhallaAmit BhallaAnurag SinghAman GillPawan Gill

Edited By

Sunita

Sunita is News Editor at Jagbani.