FacebookTwitterg+Mail

2 ਦਿਨਾਂ 'ਚ ਬਾਕਸ ਆਫਿਸ 'ਤੇ ਫਿਲਮ 'ਛੜਾ' ਦੀ ਹੋਈ ਬੱਲੇ-ਬੱਲੇ, ਜਾਣੋ ਕੁੱਲ ਕੁਲੈਕਸ਼ਨ

punjabi movie shadaa on 2st day collection
23 June, 2019 01:20:02 PM

ਜਲੰਧਰ (ਬਿਊਰੋ) — 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ 'ਛੜਾ' ਬਾਕਸ ਆਫਿਸ 'ਤੇ ਬੰਪਰ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਦੋ ਦਿਨਾਂ 'ਚ 6.64 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦੱਸ ਦਈਏ ਕਿ ਇਸ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਦਿੱਤੀ ਹੈ। 21 ਜੂਨ ਯਾਨੀ ਕਿ ਸ਼ੁੱਕਰਵਾਰ ਨੂੰ 'ਛੜਾ' ਫਿਲਮ ਨੇ 3.10 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ, ਉਥੇ ਹੀ ਦੂਜੇ ਦਿਨ ਫਿਲਮ ਨੇ 3.54 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਦੱਸ ਦਈਏ ਕਿ 'ਛੜਾ' ਫਿਲਮ ਪੰਜਾਬ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ 200 ਸਕ੍ਰੀਨਜ਼ 'ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਹੈ।

 

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ 'ਜੱਟ ਐਂਡ ਜੁਲੀਅਟ', 'ਜੱਟ ਐਂਡ ਜੁਲੀਅਟ 2', 'ਸਰਦਾਰ ਜੀ' ਵਰਗੀਆਂ ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਜੋੜੀ ਨੇ ਇਸ ਸਾਲ ਫਿਲਮ 'ਛੜਾ' ਨਾਲ ਤਕਰੀਬਨ 4 ਸਾਲ ਬਾਅਦ ਵਾਪਸੀ ਕੀਤੀ ਹੈ। ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਹ ਫਿਲਮ ਕਾਮੇਡੀ, ਰੋਮਾਂਟਿਕ, ਡਰਾਮਾ ਫਿਲਮ ਹੈ, ਜਿਸ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਬਰੈਟ ਫਿਲਮਜ਼ ਤੇ ਏ ਐਂਡ ਏ ਐਡਵਾਈਜ਼ਰ ਦੀ ਸਾਂਝੀ ਪੇਸ਼ਕਸ਼ ਨੂੰ ਅਮਿਤ ਭੱਲਾ, ਅਤੁਲ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਪ੍ਰੋਡਿਊਸ ਕੀਤਾ ਹੈ।


Tags: ShadaaBox Office CollectionShadaa 2st Day CollectionDiljit DosanjhNeeru BajwaJagdeep Sidhu

Edited By

Sunita

Sunita is News Editor at Jagbani.