FacebookTwitterg+Mail

'ਤੇਰੀ ਮੇਰੀ ਜੋੜੀ' ਦੀ ਸ਼ੂਟਿੰਗ ਸ਼ੁਰੂ, ਦੇਖੋ ਖਾਸ ਤਸਵੀਰਾਂ

punjabi movie teri meri jodi starts shooting
27 February, 2019 12:41:01 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦਾ ਰੁਝਾਨ ਕਾਫੀ ਵਧ ਰਿਹਾ ਹੈ। ਪੰਜਾਬੀ ਫਿਲਮਾਂ 'ਚ ਵੱਖ-ਵੱਖ ਮੁੱਦਿਆ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਹਾਲ ਹੀ 'ਚ ਪੰਜਾਬੀ ਫਿਲਮ ਨਿਰਦੇਸ਼ਕ ਅਦਿੱਤਯ ਸੂਦ ਦੀ ਫਿਲਮ 'ਤੇਰੀ ਮੇਰੀ ਜੋੜੀ' ਦੀ ਸ਼ੂਟਿੰਗ ਪਟਿਆਲਾ 'ਚ ਸ਼ੁਰੂ ਹੋ ਗਈ ਹੈ।

Punjabi Bollywood Tadka

'ਅਦਿੱਤਯਸ ਫਿਲਮਸ' ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਜ਼ਰੀਏ ਚਰਚਿਤ ਯੂਟਿਊਬਰ ਅਦਾਕਾਰਾ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਸ ਫਿਲਮ 'ਚ ਪੰਜਾਬੀ ਦੇ ਕਈ ਹੋਰ ਨਾਮੀ ਕਲਾਕਾਰਾਂ ਨਾਲ-ਨਾਲ ਹਾਲੀਵੁੱਡ ਅਦਾਕਾਰ ਜੈਜ ਵੀ ਨਜ਼ਰ ਆਵੇਗਾ। ਵੱਡੇ ਪੱਧਰ 'ਤੇ ਬਣ ਰਹੀ ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇ ਤੇ ਡਾਇਲਾਗ ਨਿਰਦੇਸ਼ਕ ਅਦਿੱਤਯ ਸੂਦ ਨੇ ਹੀ ਖੁਦ ਲਿਖੇ ਹਨ।

Punjabi Bollywood Tadka
ਦੱਸ ਦਈਏ ਕਿ 'ਮਰ ਜਾਵਾਂ ਗੁੜ ਖਾ ਕੇ' ਅਤੇ 'ਓਏ ਹੋਏ ਪਿਆਰ ਹੋ ਗਿਆ' ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਫਿਲਮ ਹੈ। ਇਸ ਫਿਲਮ 'ਚ ਮਸ਼ਹੂਰ ਮਾਡਲ ਮੋਨਿਕਾ ਸ਼ਰਮਾ ਵੀ ਵੱਖਰੇ ਅੰਦਾਜ਼ 'ਚ ਬਤੌਰ ਹੀਰੋਇਨ ਪਰਦੇ 'ਤੇ ਨਜ਼ਰ ਆਵੇਗੀ। ਉਨ੍ਹਾਂ ਦੀ ਇਸ ਫਿਲਮ 'ਚ ਇਕ ਹਾਲੀਵੁੱਡ ਅਦਾਕਾਰਾ ਵੀ ਨਜ਼ਰ ਆਵੇਗੀ। ਉਨ੍ਹਾਂ ਦੱਸਿਆ ਇਹ ਫਿਲਮ ਮੇਰੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਮਨੋਰੰਜਨ ਅਤੇ ਕਾਮੇਡੀ ਨਾਲ ਭਰਪੂਰ ਇਸ ਫਿਲਮ 'ਚ ਦੋ ਪ੍ਰੇਮ ਕਹਾਣੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਲਮ 'ਚ ਜਿਥੇ ਅਜੌਕੇ ਦੌਰ ਦੇ ਪਿਆਰ ਦਿਖਾਇਆ ਗਿਆ ਹੈ, ਉਥੇ ਪੁਰਤਾਨ ਸਮੇਂ ਦੇ ਰਿਸ਼ਤੇ ਵੀ ਪਰਦੇ 'ਤੇ ਨਜ਼ਰ ਆਉਣਗੇ। ਇਸ ਫਿਲਮ ਦੇ ਟਾਈਟਲ 'ਤੇਰੀ ਮੇਰੀ ਜੋੜੀ' ਦਾ ਮਤਲਬ ਮਹਿਜ਼ ਪ੍ਰੇਮ ਕਹਾਣੀ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਫਿਲਮ ਰਿਸ਼ਤਿਆਂ ਦੀ ਖੂਬਸੂਰਤੀ ਦੀ ਕਹਾਣੀ ਹੋਵੇਗੀ।

Punjabi Bollywood Tadka

ਇਸ ਫਿਲਮ ਦੇ ਜ਼ਰੀਏ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਨ ਜਾ ਰਹੇ ਅਦਾਕਾਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਨੇ ਦੱਸਿਆ ਕਿ ''ਉਨ੍ਹਾਂ ਦੀਆਂ ਵੀਡੀਓਜ਼ ਨੂੰ ਰਾਸ਼ਟਰੀ ਪੱਧਰ 'ਤੇ ਮਣਾਂ ਮੂੰਹੀ ਪਿਆਰ ਮਿਲਦਾ ਹੈ। ਦਰਸ਼ਕਾਂ ਦੇ ਇਸ ਹੁੰਗਾਰੇ ਨੇ ਹੀ ਉਨ੍ਹਾਂ ਨੂੰ ਇਥੋਂ ਤੱਕ ਪਹੁੰਚਾਇਆ ਹੈ। ਉਨ੍ਹਾਂ ਆਪਣੀ ਇਸ ਫਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਇਸ ਫਿਲਮ ਜ਼ਰੀਏ ਉਨ੍ਹਾਂ ਨੂੰ ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਫਿਲਮ ਦੀ ਹੀਰੋਇਨ ਮੋਨਿਕਾ ਸ਼ਰਮਾ ਹੈ। ਪੰਜਾਬੀ ਫਿਲਮ ਇੰਡਸਟਰੀ ਦੀ ਇਹ ਪਹਿਲੀ ਫਿਲਮ ਹੋਵੇਗੀ, ਜਿਸ 'ਚ ਹਾਲੀਵੁੱਡ ਪੱਧਰ ਦਾ ਆਰਟ ਵਰਕ ਅਤੇ ਮਿਊਜ਼ਿਕ ਵੀਡੀਓਜ਼ ਫਿਲਮਾਂਕਣ ਨਜ਼ਰ ਆਵੇਗਾ। ਇਹ ਫਿਲਮ ਇਸੇ ਸਾਲ ਦੇ ਅੰਤ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Teri Meri Jodi Aditya Sood Pollywood Khabar Punjabi Movie King B Chouhan Sammy Gill Nazia ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.