FacebookTwitterg+Mail

ਅਨਾਊਂਸ ਹੋਣ ਤੋਂ ਬਾਅਦ ਵੀ ਸਿਨੇਮਾਘਰਾਂ 'ਚ ਰਿਲੀਜ਼ ਨਾ ਹੋ ਸਕੀਆਂ ਇਹ ਪੰਜਾਬੀ ਫਿਲਮਾਂ

punjabi movies can not be released even after the anaunas
17 April, 2019 03:50:51 PM

ਜਲੰਧਰ( ਬਿਊਰੋ) – ਪੰਜਾਬ 'ਚ ਧੜਾਧੜ ਪੰਜਾਬੀ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਸਾਲ ਦੀਆਂ ਤਕਰੀਬਨ 50 ਫਿਲਮਾਂ ਰਿਲੀਜ਼ ਹੁੰਦੀਆਂ ਅਤੇ 70 ਦੇ ਕਰੀਬ ਫਿਲਮਾਂ ਅਨਾਊਂਸ ਹੁੰਦੀਆਂ ਹਨ। ਹੁਣ ਤੱਕ ਕਰੀਬ 200 ਤੋਂ ਵਧ ਫਿਲਮਾਂ ਦੇ ਟਾਈਟਲ ਅਨਾਊਂਸ ਹੋਏ ਅਤੇ ਇਹ ਫਿਲਮਾਂ ਅਨਾਊਂਸ ਹੋਣ ਤੋਂ ਬਾਅਦ ਕਿੱਧਰ ਗਈਆ ਕਿਸੇ ਨੂੰ ਨਹੀਂ ਪਤਾ ਚੱਲਿਆ। ਅੱਜ ਅਸੀਂ ਇਸ ਵਿਸ਼ੇਸ਼ ਰਿਪੋਰਟ ਰਾਹੀ ਤੁਹਾਨੂੰ ਉਨ੍ਹਾਂ 7 ਪੰਜਾਬੀ ਫਿਲਮਾਂ ਦੀ ਗੱਲ ਕਰਾਂਗੇ, ਜੋ ਅਨਾਊਂਸ ਹੋਣ ਤੋਂ ਬਾਅਦ ਸ਼ੂਟ ਤਾਂ ਹੋਈਆਂ ਪਰ ਹਾਲੇ ਤੱਕ ਸਿਨੇਮਾਘਰਾਂ ਨਾ ਪਹੁੰਚ ਸਕੀਆਂ। ਕਿਹੜੀਆਂ ਨੇ ਇਹ 7 ਫਿਲਮਾਂ ਆਓ ਤੁਹਾਨੂੰ ਦਿਖਾਉਂਦੇ ਹਾਂ-

1. ਗਦਰੀ ਯੋਧੇ

ਸਿੱਪੀ ਗਿੱਲ ਦੀ ਫਿਲਮ 'ਗਦਰੀ ਯੋਧੇ' ਦੀ ਅਨਾਊਂਸਮੈਂਟ ਵੱਡੇ ਪੱਧਰ 'ਤੇ ਕੀਤੀ ਗਈ ਸੀ। ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋਈ ਪਰ ਸ਼ੂਟਿੰਗ ਤੋਂ ਬਾਅਦ ਇਹ ਫਿਲਮ ਕਿੱਧਰ ਗਈ ਕਿਸੀ ਨੂੰ ਕੁਝ ਨਹੀਂ ਪਤਾ। ਡਾਇਰੈਕਟਰ ਪਰਮਜੀਤ ਸਿੰਘ ਦੁਆਰਾ ਬਣਾਈ ਜਾ ਰਹੀ ਇਸ ਫਿਲਮ 'ਚ ਸਿੱਪੀ ਗਿੱਲ ਤੇ ਯੋਗਰਾਜ ਸਿੰਘ ਸਮੇਤ ਕਈ ਵੱਡੇ ਕਲਾਕਾਰਾਂ ਨੇ ਨਜ਼ਰ ਆਉਣੇ ਸੀ ਪਰ ਅਫਸੋਸ ਇਹ ਫਿਲਮ ਕੁਝ ਦਿਨ ਦੀ ਸ਼ੂਟਿੰਗ ਤੋਂ ਬਾਅਦ ਹੀ ਡੱਬਾ ਬੰਦ ਹੋ ਗਈ।

Punjabi Bollywood Tadka

2. ਆਲ੍ਹਣਾ

ਗਾਇਕ ਤੇ ਅਦਾਕਾਰ ਨਿੰਜਾ ਦੀ ਫਿਲਮ 'ਆਲ੍ਹਣਾ' ਦੀ ਸ਼ੂਟਿੰਗ ਬੜੇ ਜ਼ੋਰਾਂ ਨਾਲ ਸ਼ੁਰੂ ਹੋਈ। ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਫਿਲਮ ਦੀ ਰਿਲੀਜ਼ਿੰਗ ਵੀ ਅਨਾਊਂਸ ਕਰ ਦਿੱਤੀ ਗਈ ਸੀ ਪਰ ਫਿਲਮ ਮਿੱਥੀ ਡੇਟ ਮੁਤਾਬਕ ਸਿਨੇਮਾਘਰ ਤੱਕ ਨਹੀਂ ਪਹੁੰਚ ਸਕੀ। ਡਾਇਰੈਕਟਰ ਜਨਜੋਤ ਸਿੰਘ ਦੀ ਇਹ ਪਹਿਲੀ ਫਿਲਮ ਸੀ। ਇਸ ਫਿਲਮ ਵਿਚ ਨਿਰਮਲ ਰਿਸ਼ੀ, ਕੰਵਲਜੀਤ ਸਿੰਘ, ਅਨੀਤਾ ਦੇਵਗਨ, ਗੁਰਮੀਤ ਸਾਜਨ ਸਮੇਤ ਪੰਜਾਬੀ ਸਿਨੇਮਾ ਦੇ ਕਈ ਦਿੱਗਜ਼ ਕਲਾਕਾਰਾਂ ਨੇ ਕੰਮ ਕੀਤਾ ਸੀ। ਇਸ ਫਿਲਮ ਰਾਹੀਂ ਮਸ਼ਹੂਰ ਟੀ. ਵੀ. ਅਦਾਕਾਰਾ ਸਿਮਰਨ ਕੌਰ ਹੁੰਦਲ ਨੇ ਡੈਬਿਊ ਕਰਨਾ ਸੀ ਪਰ ਅਫਸੋਸ ਉਸ ਦੀ ਇਹ ਡੈਬਿਊ ਫਿਲਮ ਹੀ ਡੱਬਾ ਬੰਦ ਹੋ ਗਈ।

Punjabi Bollywood Tadka

3. ਦਿਲ ਹੋਣਾ ਚਾਹੀਦਾ ਜਵਾਨ

ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਤੇ ਸ਼ਵਿੰਦਰ ਮਾਹਲ ਨੂੰ ਲੈ ਕੇ ਬਣਾਈ ਜਾ ਰਹੀ 'ਦਿਲ ਹੋਣਾ ਚਾਹੀਦਾ ਜਵਾਨ' ਫਿਲਮ ਨੂੰ ਬਿੱਗ ਬਜਟ ਵਾਲੀ ਫਿਲਮ ਕਿਹਾ ਜਾ ਰਿਹਾ ਸੀ। ਫਿਲਮ ਨੂੰ ਕੇਵਲ ਸਿੰਘ ਨੇ ਡਾਇਰੈਕਟ ਕੀਤਾ ਸੀ। ਫਿਲਮ ਦੀ ਸ਼ੂਟਿੰਗ ਤੇ ਗੀਤ ਵੀ ਕੰਪਲੀਟ ਹੋ ਗਏ ਅਤੇ ਰਿਲੀਜ਼ਿੰਗ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਸੀ ਪਰ ਫਿਲਮ ਤੈਅ ਡੇਟ 'ਤੇ ਰਿਲੀਜ਼ ਨਾ ਹੋ ਸਕੀ। ਇਸ ਫਿਲਮ ਵਿਚ ਨਵ ਬਾਜਵਾ, ਯਾਮਿਨੀ ਮਲਹੋਤਰਾ, ਮੰਨਤ ਸਿੰਘ ਸਮੇਤ ਕਈ ਵੱਡੇ ਕਲਾਕਾਰਾਂ ਨੇ ਕੰਮ ਕੀਤਾ ਸੀ ਪਰ ਅਫਸੋਸ ਸਾਰੀਆਂ ਦੀ ਉਮੀਦਾਂ 'ਤੇ ਪਾਣੀ ਫਿਰ ਗਿਆ ਅਤੇ ਇਹ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਨਾ ਬਣ ਸਕੀ।

Punjabi Bollywood Tadka

4. ਸਾਡੇ ਆਲੇ

ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਨਿਰਦੇਸ਼ਕ ਜਤਿੰਦਰ ਮੌਹਰ ਦੀ 'ਸਾਡੇ ਆਲੇ' ਫਿਲਮ ਵੀ ਸ਼ੂਟਿੰਗ ਫਲੌਰ 'ਤੇ ਤਾਂ ਪਹੁੰਚੀ ਪਰ ਦੋ ਵਾਰ ਰਿਲੀਜ਼ਿੰਗ ਡੇਟ ਅਨਾਊਂਸ ਹੋਣ ਤੋਂ ਬਾਅਦ ਵੀ ਸਿਨੇਮਾਘਰਾਂ ਵਿਚ ਨਾ ਪਹੁੰਚ ਸਕੀ। ਇਸ ਫਿਲਮ ਵਿਚ ਦੀਪ ਸਿੱਧੂ, ਸੁਖਦੀਪ ਸੁੱਖ, ਗੁੱਗੂ ਗਿੱਲ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਸੀ ਪਰ ਇਹ ਫਿਲਮ ਹਾਲੇ ਤੱਕ ਡੱਬਾ ਬੰਦ ਹੈ।

Punjabi Bollywood Tadka

5. ਦਾਸਤਾਨ-ਏ-ਸਰਹਿੰਦ

ਇਤਿਹਾਸਿਕ ਵਿਸ਼ੇ ਨੂੰ ਲੈ ਕੇ ਬਣਾਈ ਜਾ ਰਹੀ 'ਦਾਸਤਾਨ-ਏ-ਸਰਹਿੰਦ' ਫਿਲਮ ਦੀ ਅਨਾਊਂਸਮੈਂਟ ਵੱਡੇ ਪੱਧਰ 'ਤੇ ਹੋਈ ਸੀ ਅਤੇ ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ ਪਰ ਸ਼ੂਟਿੰਗ ਤੋਂ ਬਾਅਦ ਫਿਲਮ ਦਾ ਕੀ ਬਣਿਆ ਕਿਸੇ ਨੂੰ ਕੁਝ ਨਹੀਂ ਪਤਾ। ਡਾਇਰੈਕਟਰ ਮਨਪ੍ਰੀਤ ਬਰਾੜ ਨੇ ਇਹ ਫਿਲਮ ਡਾਇਰੈਕਟ ਕੀਤੀ ਸੀ। ਗੁਰਪ੍ਰੀਤ ਘੁੱਗੀ , ਬੀ. ਐਨ. ਸ਼ਰਮਾ, ਸਰਦਾਰ ਸੋਹੀ, ਗੁਰਮੀਤ ਸਾਜਨ ਵਰਗੇ ਦਿੱਗਜ਼ ਕਲਾਕਾਰਾਂ ਨੇ ਇਸ ਫਿਲਮ ਵਿਚ ਕੰਮ ਕੀਤਾ ਸੀ ਪਰ ਅਫਸੋਸ ਹੈ ਕਿ ਇਹ ਫਿਲਮ ਸ਼ੂਟਿੰਗ ਤੋਂ ਕੁਝ ਦਿਨਾਂ ਬਾਅਦ ਹੀ ਡੱਬਾ ਬੰਦ ਹੋ ਗਈ ਤੇ ਰਿਲੀਜ਼ ਨਾ ਹੋ ਸਕੀ।

Punjabi Bollywood Tadka

6. ਛੱਜੂ ਦਾ ਚੁਬਾਰਾ

ਅਨਾਊਂਸਮੈਂਟ ਹੁੰਦਿਆ ਹੀ 'ਛੱਜੂ ਦਾ ਚੁਬਾਰਾ' ਫਿਲਮ ਵੀ ਚਰਚਾ ਹਰ ਪਾਸੇ ਹੋਣੀ ਸ਼ੁਰੂ ਹੋ ਗਈ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਹੀ ਨਿਰਮਾਤਾ ਤੇ ਨਿਰਦੇਸ਼ਕ ਦੀ ਆਪਸੀ ਝੜਪ ਹੋ ਗਈ, ਜਿਸ ਕਾਰਨ ਫਿਲਮ ਦਾ ਪੈੱਕਅੱਪ ਹੋ ਗਿਆ। ਫਿਲਮ ਰਿਲੀਜ਼ ਹੋਣਾ ਤਾਂ ਦੂਰ ਦੀ ਗੱਲ ਮੁੜ ਕਿਸੇ ਨੇ ਵੀ ਇਸ ਫਿਲਮ ਦਾ ਨਾਂ ਤੱਕ ਨਹੀਂ ਲਿਆ। ਫਿਲਮ ਨੂੰ ਮਨਭਾਵਨ ਸਿੰਘ ਨੇ ਡਾਇਰੈਕਟ ਕੀਤਾ ਸੀ। ਇਸ ਫਿਲਮ ਵਿਚ ਯੁਵਰਾਜ ਹੰਸ, ਮੇਘਾ ਸ਼ਰਮਾ, ਕਰਮਜੀਤ ਅਨਮੋਲ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਸੀ ਪਰ ਅੱਧ-ਵਿਚਾਲੇ ਲਟਕੀ ਫਿਲਮ ਹਾਲੇ ਤੱਕ ਡੱਬਾ ਬੰਦ ਹੀ ਹੈ।

Punjabi Bollywood Tadka

7. ਦਿ ਯੂਥ

ਨੌਜਵਾਨਾਂ ਨੂੰ ਸਿੱਧੇ ਰਾਹ 'ਤੇ ਪਾਉਣ ਵਾਲੀ ਫਿਲਮ 'ਦਿ ਯੂਥ' ਆਪ ਹੀ ਪੁੱਠੇ ਰਾਹ ਪੈ ਗਈ। ਫਿਲਮ ਦੀ ਅਨਾਊਂਸਮੈਂਟ ਕਾਫੀ ਸਮਾਂ ਪਹਿਲਾ ਹੋਈ ਸੀ ਤੇ ਨਿਰਦੇਸ਼ਕ ਨਗੇਂਦਰ ਚੌਹਾਨ ਨੇ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਪਰ ਸ਼ੂਟਿੰਗ ਦੌਰਾਨ ਫਿਲਮ ਕਿੱਥੇ ਗਾਇਬ ਹੋ ਗਈ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ। ਯੋਗਰਾਜ ਸਿੰਘ ਤੇ ਕਈ ਵੱਡੇ ਕਲਾਕਾਰਾਂ ਨੇ ਇਸ ਫਿਲਮ ਵਿਚ ਕੰਮ ਕੀਤਾ ਪਰ ਕਲਾਕਾਰਾਂ ਦੀ ਮਿਹਨਤ ਵਿਅਰਥ ਗਈ ਤੇ ਫਿਲਮ ਰਿਲੀਜ਼ ਹੋਣ ਤੋਂ ਵਾਂਝੀ ਰਹਿ ਗਈ।

Punjabi Bollywood Tadka


Tags: The YouthAalhnaChajju Da ChubaraDastaan E SirhindSaade AalePunjabi MoviesPollywood News

Edited By

Sunita

Sunita is News Editor at Jagbani.