FacebookTwitterg+Mail

ਪੰਜਾਬੀ ਸਟਾਰ ਲਾਈਵ ਨੇ ਪੰਜਾਬ ਦਾ ਪਹਿਲਾ ਲਾਈਵ ਪੌਡਕਾਸਟ ਕੀਤਾ ਲਾਂਚ

punjabi music industry
07 March, 2020 09:54:36 AM

ਚੰਡੀਗੜ੍ਹ , 6 ਮਾਰਚ (ਬਿਊਰੋ)-ਕਲਾਕਾਰਾਂ ਨੂੰ ਆਪਣੇ ਦਰਸ਼ਕਾਂ ਨਾਲ ਰਚਨਾਤਮਕ ਅਤੇ ਅਨੋਖੇ ਵਿਚਾਰ ਨਾਲ ਜੋੜਨ ਵਿਚ ਪੰਜਾਬੀ ਸਟਾਰ ਲਾਈਵ ਆਰਟਿਸਟ ਬੁਕਿੰਗ ਕੰਪਨੀ ਪਹਿਲੇ ਨੰਬਰ ’ਤੇ ਹੈ। ਅੱਜ ਪੰਜਾਬੀ ਸਟਾਰ ਲਾਈਵ ਨੇ ਪੰਜਾਬ ਦਾ ਪਹਿਲਾ ਲਾਈਵ ਪੌਡਕਾਸਟ ਲਾਂਚ ਕੀਤਾ, ਜਿਸ ਦੀ ਲਾਂਚਿੰਗ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਜੇ. ਡਬਲਿਊ. ਮੈਰੀਅਟ ਹੋਟਲ ਵਿਚ ਹੋਈ।


ਇਸ ਦੌਰਾਨ ਪ੍ਰੋਗਰਾਮ ਵਿਚ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ, ਖੇਡ ਅਤੇ ਯੂਥ ਵਿਭਾਗ, ਸੀਨੀਅਰ ਆਈ. ਪੀ. ਐੱਸ. ਓ. ਪੀ. ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਸਨ। ਪੰਜਾਬੀ ਸਟਾਰ ਲਾਈਵ ਪੰਜਾਬ ਮਨੋਰੰਜਨ ਉਦਯੋਗ ਜਗਤ ਦੀ ਮੰਨੀ-ਪ੍ਰਮੰਨੀ ਇਵੈਂਟ ਮੈਨੇਜਮੈਂਟ ਅਤੇ ਆਰਟਿਸਟ ਬੁਕਿੰਗ ਕੰਪਨੀ ਹੈ। ਇਸ ਨੇ ਆਪਣੀ ਯੋਗਤਾ, ਤਕਨੀਕੀ ਮੁਹਾਰਤ ਦੇ ਦਮ ’ਤੇ ਪੰਜਾਬੀ ਫਿਲਮ ਅਤੇ ਉਦਯੋਗ ਜਗਤ ਵਿਚ ਪਛਾਣ ਬਣਾਈ ਹੈ ਅਤੇ ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਹੁਣ ਪੰਜਾਬ ਦਾ ਪਹਿਲਾ ਅਤੇ ਆਪਣੇ ਆਪ ਵਿਚ ਅਨੋਖਾ ਪੌਡਕਾਸਟ ਪਲੇਟਫਾਰਮ ਪੇਸ਼ ਕੀਤਾ ਜਾ ਰਿਹਾ ਹੈ।


Tags: Resham Singh AnmolMalkit SinghMarriottChandigarhPress ConferencePunjabi Live PodcastPunjabi Music Industry

About The Author

sunita

sunita is content editor at Punjab Kesari