ਜਲੰਧਰ (ਬਿਊਰੋ) — ਹਾਲ ਹੀ 'ਚ ਗੁਰੂ ਰੰਧਾਵਾ ਨੇ ਵੈਨਕੂਵਰ ਦੇ ਕੁਈਨ ਐਲੀਜ਼ਾਬੇਥ ਥਿਏਟਰ 'ਚ ਸ਼ੋਅ ਦੌਰਾਨ ਆਪਣੇ 'ਤੇ ਜਾਨਲੇਵਾ ਹਮਲੇ ਦੀ ਪੁਸ਼ਟੀ ਕੀਤੀ ਹੈ। ਜੀ ਹਾਂ, ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਮੱਥੇ 'ਤੇ ਲੱਗੀ ਸੱਟ ਸਾਫ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਗੁਰੂ ਰੰਧਾਵਾ ਨੇ ਦੱਸਿਆ ਹੈ ਕਿ ਇਸ ਹਮਲੇ 'ਚ ਮੇਰੇ ਮੱਥੇ 'ਤੇ ਚਾਰ ਟਾਂਕੇ ਲੱਗੇ ਹਨ।
ਇਹ ਸੀ ਪੂਰਾ ਮਾਮਲਾ
ਵਾਇਰਲ ਹੋ ਰਹੀਆਂ ਖਬਰਾਂ ਮੁਤਾਬਕ, ਗੁਰੂ ਰੰਧਾਵਾ ਵੈਨਕੂਵਰ ਦੇ ਕੁਈਨ ਐਲੀਜ਼ਾਬੇਥ ਥਿਏਟਰ 'ਚ ਲਾਈਵ ਸ਼ੋਅ ਕਰਨ ਗਏ ਸਨ, ਜਿਥੇ ਇਕ ਵਿਅਕਤੀ ਵਾਰ-ਵਾਰ ਸਟੇਜ 'ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਸ ਨੂੰ ਰੋਕਿਆ ਗਿਆ ਤਾਂ ਸਟੇਜ ਪਿਛਲੇ ਪਾਸਿਓਂ ਆਉਣ ਲੱਗਾ, ਜਿਸ ਦੌਰਾਨ ਉਸ ਦੀ ਬਾਡੀਗਾਰਡਜ਼ ਨਾਲ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਜਦੋਂ ਸ਼ੋਅ ਖਤਮ ਕਰਕੇ ਗੁਰੂ ਰੰਧਾਵਾ ਸਟੇਜ ਤੋਂ ਹੇਠਾ ਉਤਰੇ ਤਾਂ ਉਥੇ ਉਸ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਲੋਕਲ ਪ੍ਰਮੋਟਰ ਸੁਰਿੰਦਰ ਸੰਘੇੜਾ ਨੂੰ ਹਮਲਾ ਕਰਨ ਵਾਲਾ ਵਿਅਕਤੀ ਜਾਣਦਾ ਹੈ।
ਦੱਸ ਦਈਏ ਕਿ ਗੁਰੂ ਰੰਧਾਵਾ ਇੰਡੀਆ ਵਾਪਸ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 'ਹੁਣ ਮੈਂ ਕਦੇ ਵੀ ਕੈਨੇਡਾ 'ਚ ਸ਼ੋਅ ਨਹੀਂ ਕਰਾਂਗਾ। ਵਾਹਿਗੁਰੂ ਦੀ ਕ੍ਰਿਪਾ ਨਾਲ ਮੈਂ ਸਹੀ ਸਲਾਮਤ ਵਾਪਸ ਆ ਗਿਆ ਹਾਂ।'