FacebookTwitterg+Mail

ਗੁਰੂ ਰੰਧਾਵਾ 'ਤੇ ਹੋਏ ਹਮਲੇ ਦੀ ਵੀਡੀਓ ਆਈ ਸਾਹਮਣੇ

punjabi pop singer guru randhawa video viral
02 August, 2019 12:14:04 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ 'ਤੇ ਬੀਤੇ ਦਿਨੀਂ ਵੈਨਕੂਵਰ ਵਿਖੇ ਸ਼ੋਅ ਦੌਰਾਨ ਹਮਲਾ ਹੋਇਆ, ਜਿਸ ਦੇ ਚੱਲਦਿਆਂ ਗੁਰੂ ਦੇ ਮੱਥੇ 'ਤੇ 4 ਟਾਂਕੇ ਵੀ ਲੱਗੇ। ਗੁਰੂ ਰੰਧਾਵਾ ਨੇ ਹਮਲੇ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਪਰ ਹੁਣ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੀ ਸਾਈਡ 'ਤੇ ਜਦੋਂ ਗੁਰੂ ਰੰਧਾਵਾ ਮਾਈਕ ਛੱਡ ਕੇ ਜਾਂਦੇ ਹਨ ਤਾਂ ਉਨ੍ਹਾਂ 'ਤੇ ਹਮਲਾ ਕੀਤਾ ਜਾਂਦਾ ਹੈ। ਵੀਡੀਓ 'ਚ ਹਮਲਾ ਕਰਨ ਵਾਲਾ ਸ਼ਖਸ ਤਾਂ ਦਿਖਾਈ ਨਹੀਂ ਦੇ ਰਿਹਾ ਪਰ ਇਸ ਗੱਲ ਨੂੰ ਉਹ ਸ਼ੋਅ 'ਚ ਆਏ ਲੋਕਾਂ ਨੂੰ ਜ਼ਰੂਰ ਦੱਸਦੇ ਹਨ, ਜਿਸ ਤੋਂ ਬਾਅਦ ਸ਼ੋਅ ਵੀ ਰੋਕ ਦਿੱਤਾ ਜਾਂਦਾ ਹੈ। 


ਦੱਸਣਯੋਗ ਹੈ ਕਿ ਗੁਰੂ ਰੰਧਾਵਾ ਇੰਡੀਆ ਵਾਪਸ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ''ਹੁਣ ਮੈਂ ਕਦੇ ਵੀ ਕੈਨੇਡਾ 'ਚ ਸ਼ੋਅ ਨਹੀਂ ਕਰਾਂਗਾ। ਵਾਹਿਗੁਰੂ ਦੀ ਕ੍ਰਿਪਾ ਨਾਲ ਮੈਂ ਸਹੀ ਸਲਾਮਤ ਵਾਪਸ ਆ ਗਿਆ ਹਾਂ।''


Tags: Punjabi Pop SingerGuru RandhawaVideo ViralAssaultedVancouverQueen Elizabeth TheatreCanadaLahore

Edited By

Sunita

Sunita is News Editor at Jagbani.