ਜਲੰਧਰ (ਬਿਊਰੋ) — ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਐਬੀ ਰਬਾਬ ਦਾ ਦਿਹਾਂਤ ਬੀਤੇ ਦਿਨ ਹੋ ਗਿਆ। ਦੱਸ ਦਈਏ ਕਿ ਗਾਇਕ ਐਬੀ ਕਈ ਦਿਨਾਂ ਤੋਂ ਬੀਮਾਰ ਸਨ, ਜਿਸ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ’ਚ ਦਾਖਲ ਕਰਵਾਇਆ ਗਿਆ ਸੀ। ਐਬੀ ਦੇ ਫੇਫੜਿਆਂ ’ਚ ਕਾਫੀ ਜ਼ਿਆਦਾ ਇਨਫੈਕਸ਼ਨ ਫੈਲ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ ਛਾਈ ਹੋਈ ਹੈ।
ਐਬੀ ਰਬਾਬ ਫੋਟੋ
![PunjabKesari,Abby Rabab photo, Abby Rabab image, ਐਬੀ ਰਬਾਬ ਫੋਟੋ, ਐਬੀ ਰਬਾਬ ਇਮੇਜ਼ ਐਚਡੀ ਫੋਟੋ ਡਾਊਨਲੋਡ](https://img.punjabi.bollywoodtadka.in/multimedia/11_49_2986775563-ll.jpg)
ਦੱਸਣਯੋਗ ਹੈ ਕਿ ਐਬੀ ‘ਟਰਾਈਗਲ’, ‘ਆ ਕੀ ਪੁੱਛ ਲਿਆ’, ‘ਰੋਟੀ-ਵਹੁਟੀ’ ਵਰਗੇ ਗੀਤ ਦਰਸ਼ਕਾਂ ਦੀ ਝੋਲੀ ’ਚ ਪਾ ਚੁੱਕੇ ਹਨ। ਦੱਸ ਦਈਏ ਕਿ ਐਬੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਬਾਘਾਪੁਰਾਣੇ ’ਚ ਹੀ ਕੀਤਾ ਗਿਆ।
ਐਬੀ ਰਬਾਬ ਦੇ ਗੀਤ ਵੀਡੀਓ :-
Triangle
Kudi Chitte Rang Di
Ah Ki Puch Leya