FacebookTwitterg+Mail

ਮਸ਼ਹੂਰ ਗਾਇਕ ਬੀ ਪਰਾਕ 'ਤੇ ਪਿਤਾ ਨੂੰ ਬੰਧਕ ਬਣਾਉਣ ਦੇ ਦੋਸ਼, ਅਦਾਲਤ 'ਚ ਪੁੱਜਾ ਮਾਮਲਾ

punjabi singer b praak is in controversy allegdlly father hostage in house
13 July, 2019 01:56:45 PM

ਚੰਡੀਗੜ੍ਹ/ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਮਿਊਜ਼ਿਕ ਡਰਾਇਰੈਕਟਰ ਬੀ ਪਰਾਕ ਉਰਫ ਪ੍ਰਤੀਕ ਬੱਚਨ 'ਤੇ ਆਪਣੇ ਪਿਤਾ ਨੂੰ ਘਰ 'ਚ ਨਜ਼ਰਬੰਦ ਕਰਨ ਦਾ ਦੋਸ਼ ਲੱਗਾ ਹੈ। ਬੀ ਪਰਾਕ ਦੇ ਮਿਊਜ਼ਿਕ ਡਾਇਰੈਕਟਟਰ ਪਿਤਾ ਵਰਿੰਦਰ ਬੱਚਨ ਦੀ ਹੀ ਇਕ ਸ਼ਗਿਰਦ ਨੇ ਬੀ ਬਰਾਕ ਵਲੋਂ ਪਿਤਾ ਨੂੰ ਬੰਧਕ ਬਣਾ ਕੇ ਰੱਖਣ, ਦਵਾਈ ਤੇ ਸਹੀ ਇਲਾਜ ਨਾ ਕਰਾਉਣ ਦਾ ਦੋਸ਼ ਲਾਉਂਦੇ ਹੋਏ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਯਾਚਿਕਾ ਦਾਇਰ ਕੀਤੀ ਹੈ। ਯਾਚਿਕਾ 'ਤੇ ਹਾਈਕੋਰਟ ਨੇ ਐੱਸ. ਐੱਸ. ਪੀ. ਨੂੰ ਨੋਟਿਸ ਜਾਰੀ ਕਰਕੇ ਇਸ ਬਾਰੇ 'ਚ 16 ਜੁਲਾਈ ਨੂੰ ਰਿਪੋਰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਬੀ ਪਰਾਕ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਦੀ ਫਿਲਮ 'ਕੇਸਰੀ' 'ਚ 'ਤੇਰੀ ਮਿੱਟੀ...' ਵਰਗੇ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਸੰਗੀਤ ਜਗਤ ਨੂੰ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ।

Punjabi Bollywood Tadka

ਇਹ ਹੈ ਪੂਰਾ ਮਾਮਲਾ 
ਵਰਿੰਦਰ ਬੱਚਨ ਦੀ ਸ਼ਿਕਾਇਤ ਕਰਤਾ ਮੀਨੂ ਕਪੂਰ ਦੇ ਵਕੀਲ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਪੇਸ਼ੇ ਤੋਂ ਮਿਊਜ਼ਿਕ ਡਰਾਇਰੈਕਟਰ ਵਰਿੰਦਰ ਬੱਚਨ ਚੰਡੀਗੜ੍ਹ ਦੇ ਸੈਕਟਰ 20 'ਚ ਰਹਿੰਦੇ ਹਨ। ਵਰਿੰਦਰ ਬੱਚਨ ਦੀ ਸਿਹਤ ਕਾਫੀ ਸਮੇਂ ਤੋਂ ਖਰਾਬ ਹੈ। ਉਨ੍ਹਾਂ ਦੇ ਦਿਮਾਗ 'ਚ ਖੂਨ ਜੰਮਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੀਨੂ ਮੁਤਾਬਕ, ਵਰਿੰਦਰ ਦੀ ਪਤਨੀ ਤੇ ਬੇਟਾ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਨਾਲ ਮਿਲਣ ਦਿੰਦੇ ਹਨ। ਵਰਿੰਦਰ ਦੀ ਜੀਕਰਪੁਰ ਤੇ ਚੰਡੀਗੜ੍ਹ 'ਚ ਜਾਇਦਾਦ ਹੈ। ਉਸ ਜਾਇਦਾਦ ਨੂੰ ਉਨ੍ਹਾਂ ਦੀ ਪਤਨੀ ਤੇ ਬੇਟਾ ਬੀ ਪਰਾਕ ਹੜਪਨਾ ਚਾਹੁੰਦਾ ਹੈ।

Punjabi Bollywood Tadka

ਮਈ 'ਚ ਵਰਿੰਦਰ ਬੱਚਨ ਨੇ ਕੀਤੀ ਸੀ ਪੁਲਸ 'ਚ ਸ਼ਿਕਾਇਤ
ਵਕੀਲ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਵਰਿੰਦਰ ਬੱਚਨ ਨੇ ਮਈ 'ਚ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਪੁਲਸ ਘਰ 'ਚ ਆਈ ਅਤੇ ਪਰਿਵਾਰ ਨੂੰ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਗੱਲ ਕਹਿੰਦੇ ਹੋਏ ਰੋਕ-ਟੋਕ ਨਾ ਲਾਉਣ ਦੀ ਸਲਾਹ ਦੇ ਕੇ ਚੱਲੀ ਗਈ ਪਰ ਮੀਨੂ ਮੁਤਾਬਕ, ਪੁਲਸ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਪਤਨੀ ਤੇ ਬੇਟੇ ਦਾ ਰੱਵਾਈਆ ਨਹੀਂ ਬਦਲਿਆ। ਹਾਈਕੋਰਟ ਨੇ ਮਾਮਲੇ ਨੂੰ ਸਖਤੀ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਨੂੰ ਇਸ ਮਾਮਲੇ 'ਤੇ 16 ਜੁਲਾਈ ਤੱਕ ਵਿਸ਼ੇਸ਼ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। 


Tags: Punjabi SingerB PraakVarinder BachanControversyAllegdllyFatherHostage in House

Edited By

Sunita

Sunita is News Editor at Jagbani.