FacebookTwitterg+Mail

ਵਿਦੇਸ਼ ਦੀਆਂ ਸੜਕਾਂ 'ਤੇ ਮਸਤੀ ਕਰਦੇ ਨਜ਼ਰ ਆਏ ਗੈਰੀ ਸੰਧੂ, ਵੀਡੀਓ ਵਾਇਰਲ

punjabi singer garry sandhu enjoying on uk road
08 June, 2020 01:24:33 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਇੰਨ੍ਹੀਂ ਦਿਨੀਂ ਵਿਦੇਸ਼ ਗਏ ਹੋਏ ਹਨ। ਤਾਲਾਬੰਦੀ ਕਰਕੇ ਉਹ ਉੱਥੇ ਹੀ ਰਹਿ ਗਏ ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਉਹ ਲਾਈਵ ਹੋ ਕਿ ਪੰਜਾਬੀ ਗਾਇਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਪਰ ਨਾਲ ਕੋਈ ਕੈਪਸ਼ਨ ਨਹੀਂ ਦਿੱਤੀ ਹੈ। ਵੀਡੀਓ 'ਚ ਉਹ ਵਿਦੇਸ਼ ਦੀਆਂ ਸੜਕਾਂ 'ਤੇ ਮਸਤੀ ਨਾਲ ਕ੍ਰਿਕੇਟ ਖੇਡਦੇ ਹੋਏ ਨਜ਼ਰ ਆ ਰਹੇ ਹਨ। ਬਸ ਵੀਡੀਓ 'ਚ ਉਹ ਬੱਲੇ ਦੀ ਥਾਂ ਮਾਇਕ ਸਟੈਂਡ ਨਾਲ ਕ੍ਰਿਕੇਟ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Garry Sandhu (@officialgarrysandhu) on Jun 6, 2020 at 6:52am PDT

ਜੇ ਗਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਗੀਤਾਂ ਤੋਂ ਇਲਾਵਾ ਮੁੜ ਤੋਂ ਅਦਾਕਾਰੀ ਦੇ ਖੇਤਰ 'ਚ ਨਜ਼ਰ ਆਏ ਹਨ। ਉਹ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਨਾਲ 'ਚੱਲ ਮੇਰਾ ਪੁੱਤ 2' 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ। ਇਸ ਫ਼ਿਲਮ ਨੂੰ ਮੁੜ ਤੋਂ ਦੁਬਈ 'ਚ ਰਿਲੀਜ਼ ਕੀਤਾ ਗਿਆ ਹੈ। ਜਦੋਂ ਪੰਜਾਬ 'ਚ ਸਭ ਠੀਕ ਹੋ ਜਾਵੇਗਾ ਤਾਂ ਦਰਸ਼ਕ ਇਸ ਫ਼ਿਲਮ ਦਾ ਅਨੰਦ ਲੈ ਸਕਣਗੇ।

 
 
 
 
 
 
 
 
 
 
 
 
 
 

DREAM BIG. there’s NOTHING OUT OF YOUR REACH....

A post shared by Garry Sandhu (@officialgarrysandhu) on Jun 4, 2020 at 6:17pm PDT


Tags: Punjabi Singer Garry Sandhu Enjoying Uk Road

About The Author

sunita

sunita is content editor at Punjab Kesari