FacebookTwitterg+Mail

ਅਨਾਥ ਆਸ਼ਰਮ ਖੇੜੀ ਜੱਟਾਂ (ਸੰਗਰੂਰ) ਨੂੰ ਹੈਪੀ ਮਨੀਲਾ ਵੱਲੋਂ 1 ਲੱਖ ਰੁਪਏ ਦੀ ਵਿੱਤੀ ਮਦਦ

punjabi singer happy manila
12 February, 2020 01:59:11 PM

ਜਲੰਧਰ (ਸੋਮ) - ਪ੍ਰਸਿੱਧ ਪਰਵਾਸੀ ਪੰਜਾਬੀ ਗਾਇਕ ਹੈਪੀ ਮਨੀਲਾ ਨੇ ਅਨਾਥ ਆਸ਼ਰਮ ਖੇੜੀ ਜੱਟਾਂ (ਸੰਗਰੂਰ) ਦੀ 1 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਹੈ। ਆਸ਼ਰਮ ਦੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਚ ਵਸਦੇ ਪੈਰੋਡੀ ਗਾਇਕ ਹੈਪੀ ਮਨੀਲਾ ਜਿੱਥੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਖੁਸ਼ੀਆਂ ਵੰਡਦੇ ਹਨ, ਉੱਥੇ ਹੀ ਉਹ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਅਤੇ ਅਨਾਥਾਂ ਦੀ ਸੇਵਾ ਲਈ ਵੀ ਹਮੇਸ਼ਾ ਤੱਤਪਰ ਰਹਿੰਦੇ ਹਨ। ਉਨ੍ਹਾਂ ਪਹਿਲਾਂ ਵੀ ਸਮੇਂ-ਸਮੇਂ 'ਤੇ ਲੋੜੀਂਦੀਆਂ ਵਸਤਾਂ, ਕੱਪੜੇ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਆਸ਼ਰਮ ਵਿਚ ਸੋਲਰ ਸਿਸਟਮ ਵੀ ਲੁਆਇਆ ਹੈ। ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਆਪਣੇ ਹੱਥੀਂ ਆਸ਼ਰਮ ਵਿਚ ਰਹਿੰਦੇ ਬੇਸਹਾਰਾ ਬਜ਼ੁਰਗਾਂ ਅਤੇ ਅਨਾਥਾਂ ਦੀ ਸੇਵਾ ਕਰਦੇ ਹਨ।


ਬਾਬਾ ਜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਹੋਰ ਅਨਾਥ ਆਸ਼ਰਮ ਬੇਗੋਵਾਲ, ਜ਼ਿਲਾ ਕਪੂਰਥਲਾ ਵਿਚ ਬਣਾਇਆ ਜਾ ਰਿਹਾ ਹੈ, ਜਿਸ ਲਈ ਜ਼ਮੀਨ ਸ. ਕਸ਼ਮੀਰ ਸਿੰਘ ਸਾਹੀ ਵੱਲੋਂ ਦਿੱਤੀ ਗਈ ਹੈ। ਇਹ ਆਸ਼ਰਮ ਵੀ ਸੰਗਤਾਂ ਦੇ ਸਹਿਯੋਗ ਸਦਕਾ ਜਲਦ ਤਿਆਰ ਹੋ ਜਾਵੇਗਾ ਅਤੇ ਉਹ ਹੋਰ ਬੇਸਹਾਰਾ ਬਜ਼ੁਰਗਾਂ, ਮੰਦਬੁੱਧੀ ਬੱਚਿਆਂ ਦੀ ਸੇਵਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਹੈਪੀ ਮਨੀਲਾ ਨੇ ਭਵਿੱਖ ਵਿਚ ਵੀ ਆਸ਼ਰਮ, ਬੇਸਹਾਰਾ ਬਜ਼ੁਰਗਾਂ ਅਤੇ ਅਨਾਥਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਅਨਾਥਾਂ ਅਤੇ ਬੇਸਹਾਰਾ ਬਜ਼ੁਰਗਾਂ ਸਮੇਤ ਜਾਣਕਾਰੀ ਦਿੰਦੇ ਖੇੜੀ ਜੱਟਾਂ ਆਸ਼ਰਮ (ਸੰਗਰੂਰ) ਦੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਜੀ।


Tags: Happy ManilaSangrurAnath Ashram Kheri Jattanਹੈਪੀ ਮਨੀਲਾਅਨਾਥ ਆਸ਼ਰਮ ਖੇੜੀ ਜੱਟਾਂਬਾਬਾ ਗੁਰਵਿੰਦਰ ਸਿੰਘ

About The Author

sunita

sunita is content editor at Punjab Kesari