FacebookTwitterg+Mail

ਗਾਇਕ ਕੇ. ਦੀਪ ਦੀ ਮੌਤ ਦੀ ਅਫਵਾਹ 'ਤੇ ਧੀ ਦਾ ਬਿਆਨ (ਵੀਡੀਓ)

punjabi singer k deep
01 June, 2020 01:40:38 PM

ਜਲੰਧਰ (ਵੈੱਬ ਡੈਸਕ) — 'ਮਾਈ ਮੋਹਣੋਂ', 'ਪੋਸਤੀ', 'ਤੇਰਾ ਬੜਾ ਕਰਾਰਾ ਪੂਦਨਾ', 'ਬਾਬਾ ਵੇ ਕਲਾ ਮਰੋੜ' ਆਦਿ ਗੀਤਾਂ ਕਰਕੇ ਮਸ਼ਹੂਰ ਬਜ਼ੁਰਗ ਗਾਇਕ ਕੇ. ਦੀਪ ਦੀ ਸਿਹਤ ਇੰਨ੍ਹੀਂ ਦਿਨੀਂ ਕਾਫੀ ਖਰਾਬ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਗਾਇਕ ਕੇ. ਦੀਪ ਦੀ ਮੌਤ ਦੀ ਖਬਰ ਉੱਡੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭੱਜ ਦੌੜ ਮਚ ਗਈ। ਇਸ ਤੋਂ ਬਾਅਦ 'ਜਗ ਬਾਣੀ' ਦੀ ਟੀਮ ਨੇ ਕੇ. ਦੀਪ ਦੇ ਪਰਿਵਾਰ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮੌਤ ਦੀ ਖਬਰ ਦਾ ਅਸਲ ਸੱਚ ਸਾਹਮਣੇ ਆਇਆ। ਕੇ. ਦੀਪ ਦੀ ਧੀ ਨੇ ਦੱਸਿਆ ਕਿ ''ਮੇਰੇ ਪਿਤਾ ਦੀ ਮੌਤ ਦੀ ਖਬਰ ਬੇਬੁਨਿਆਦ ਹੈ। ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ। ਪਿਛਲੇ 2 ਦਿਨ ਪਹਿਲਾਂ ਪਿਤਾ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆਂਦਾ ਗਿਆ। ਫਿਲਹਾਲ ਹੁਣ ਪਿਤਾ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਅਜਿਹੀਆਂ ਖਬਰਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਮੇਰੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਇਸ ਝੂਠੀ ਖਬਰ ਤੋਂ ਕਾਫੀ ਦੁੱਖੀ ਹਨ। ਇਸ ਤੋਂ ਇਲਾਵਾ ਮੈਨੂੰ ਕਈ ਲੋਕਾਂ ਦੇ ਫੋਨ ਵੀ ਆ ਰਹੇ ਹਨ।''
ਕੇ. ਦੀਪ ਦੀ ਧੀ ਨੇ ਦੱਸਿਆ ਮੌਤ ਦੀ ਖਬਰ ਦਾ ਅਸਲ ਸੱਚ  

ਦੱਸਣਯੋਗ ਹੈ ਕਿ 17 ਮਈ ਨੂੰ ਗੋਵਰਧਨ ਗਾਬੀ ਕੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੇ. ਦੀਪ. ਦੀ ਇਕ ਪੋਸਟ ਸਾਂਝੀ ਕਰਕੇ ਉਨ੍ਹਾਂ ਦੀ ਨਾਜੁਕ ਹਾਲਤ ਬਾਰੇ ਦੱਸਿਆ ਸੀ। ਉਨ੍ਹਾਂ ਨੇ ਕੇ. ਦੀਪ. ਦੇ ਸਿਹਤਮੰਦ ਹੋਣ ਲਈ ਲੋਕਾਂ ਨੂੰ ਦੁਆਵਾਂ ਕਰਨ ਨੂੰ ਵੀ ਕਿਹਾ ਸੀ।


Tags: Punjabi SingerK DeepDeath Fake NewsDischarge From HospitalPunjabLockdownGoverdhan Gabbi K

About The Author

sunita

sunita is content editor at Punjab Kesari