ਜਲੰਧਰ (ਬਿਊਰੋ) : ਆਪਣੀਆਂ ਖੂਬਸੂਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹ ਲੈਣ ਵਾਲੀ ਪੰਜਾਬੀ ਮਾਡਲ ਕਮਲ ਖੰਗੂਰਾ ਨੇ ਕਾਫੀ ਲੰਬੇ ਸਮੇਂ ਬਾਅਦ ਮਨੋਰੰਜਨ ਜਗਤ ਦੀ ਦੁਨੀਆ 'ਚ ਵਾਪਸੀ ਕੀਤੀ ਹੈ। ਇਨ੍ਹੀਂ ਦਿਨੀਂ ਦੁਨੀਆ ਭਰ ਨੂੰ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਘੇਰਿਆ ਹੋਇਆ ਹੈ। ਇਸ ਦੌਰਾਨ ਹਰ ਆਮ ਵਿਅਕਤੀ ਤੋਂ ਲੈ ਕੇ ਕਲਾਕਾਰ ਵੀ ਘਰਾਂ 'ਚ ਕੈਦ ਹੋ ਕੇ ਰਹਿ ਗਏ ਹਨ ਪਰ ਘਰ 'ਚ ਰਹਿ ਕੇ ਆਖਿਰ ਕਲਾਕਾਰ ਆਪਣਾ ਸਮਾਂ ਕਿਵੇਂ ਬਤੀਤ ਕਰਦੇ ਹਨ, ਇਸ ਬਾਰੇ ਆਓ ਜਾਣਦੇ ਹਾਂ ਕਮਲ ਖੰਗੂਰਾ ਕੋਲੋਂ ਲਾਈਵ :-
ਦੱਸਣਯੋਗ ਹੈ ਕਿ ਕਮਲ ਖੰਗੂਰਾ ਦੀ ਪੰਜਾਬੀ ਫਿਲਮ 'ਟਾਈਟੈਨਿਕ' ਰਿਲੀਜ਼ ਹੋਈ, ਜਿਸ 'ਚ ਲੋਕਾਂ ਨੇ ਉਸ ਦੇ ਕੰਮ ਨੂੰ ਖੂਬ ਪਸੰਦ ਕੀਤਾ ਹੈ। ਕਮਲ ਖੰਗੂਰਾ ਕਾਫੀ ਸਮੇਂ ਐਂਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ ਹੈ। ਕਮਲ ਖੰਗੂਰਾ ਨੇ ਸਾਲ 2014 'ਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆਂ ਸੀ। ਕਮਲ ਜਦੋਂ 13 ਸਾਲਾ ਦੀ ਸੀ ਤਾਂ ਉਸ ਨੇ ਪੰਜਾਬੀ ਇੰਡਸਟਰੀ 'ਚ ਪੈਰ ਰੱਖਿਆ ਸੀ। ਕਮਲ ਖੰਗੂਰਾ ਹੁਣ ਤੱਕ 200 ਤੋਂ ਵੱਧ ਗੀਤਾਂ 'ਚ ਮਾਡਲ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ।