ਮਾਜਰੀ (ਪਾਬਲਾ)— ਪੰਜਾਬ ਦੇ ਮਸ਼ਹੂਰ ਲੋਕ ਗਾਇਕ ਤੇ ਪਿੰਡ ਖਿਜ਼ਰਾਬਾਦ ਦੇ ਵਸਨੀਕ ਮਨਿੰਦਰ ਮੰਗਾ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਮਨਿੰਦਰ ਮੰਗਾ ਲੀਵਰ 'ਚ ਖਰਾਬੀ ਦੇ ਚਲਦਿਆਂ ਕਾਫੀ ਦਿਨਾਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਸਨ।
ਮਨਿੰਦਰ ਮੰਗਾ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਦੇਰ ਸ਼ਾਮ ਨੂੰ ਪਿੰਡ ਖਿਜ਼ਰਾਬਾਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਨਿੰਦਰ ਮੰਗਾ ਆਪਣੇ ਪਿੱਛੇ 2 ਬੇਟੀਆਂ ਨੂੰ ਛੱਡ ਗਏ ਹਨ।