FacebookTwitterg+Mail

'ਵਿਸ਼ਵ ਯੋਗ ਦਿਵਸ' 'ਤੇ ਮਿਸ ਪੂਜਾ ਦਾ ਲੋਕਾਂ ਨੂੰ ਖਾਸ ਸੁਨੇਹਾ (ਵੀਡੀਓ)

punjabi singer miss pooja celebrates international yoga day
21 June, 2019 11:50:18 AM

ਜਲੰਧਰ (ਬਿਊਰੋ) — ਅੱਜ ਦੁਨੀਆ ਭਰ 'ਚ 'ਵਿਸ਼ਵ ਯੋਗ ਦਿਵਸ' ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਫਿਲਮੀ ਸਿਤਾਰੇ ਫੈਨਜ਼ ਨੂੰ ਇਸ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਇਸ ਮੌਕੇ 'ਤੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਦੇਸ਼ ਭਰ 'ਚ ਕੀਤਾ ਗਿਆ ਹੈ। ਉੱਥੇ ਹੀ ਸੈਲੀਬ੍ਰਿਟੀਜ਼ ਵੀ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਮਿਸ ਪੂਜਾ ਨੇ ਵੀ 'ਵਿਸ਼ਵ ਯੋਗ ਦਿਵਸ' 'ਤੇ ਆਪਣਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਮਿਸ ਪੂਜਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਵਾਇਰਲ ਹੋ ਰਹੀ ਵੀਡੀਓ 'ਚ ਮਿਸ ਪੂਜਾ 'ਯੋਗਾ' ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੌਮਾਂਤਰੀ ਯੋਗ ਦਿਹਾੜੇ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ 'ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਮੇਰੀ ਵੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਰੋਜ਼ਾਨਾ ਐਕਸਰਸਾਈਜ਼ ਕਰਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਓਮ ਵਿਲੋਮ ਨਾਲ ਆਪਣੇ ਯੋਗਾ ਦੀ ਸ਼ੁਰੂਆਤ ਕਰਦੀ ਹਾਂ।'

 
 
 
 
 
 
 
 
 
 
 
 
 
 

Stay healthy !!! #internationalyogaday @helo_indiaofficial

A post shared by Miss Pooja (@misspooja) on Jun 20, 2019 at 8:09pm PDT


ਦੱਸ ਦਈਏ ਕਿ ਅੱਜ ਕੌਮਾਂਤਰੀ ਯੋਗ ਦਿਵਸ ਹੈ ਅਤੇ ਦੇਸ਼ ਭਰ ਹੀ ਨਹੀਂ ਸਗੋਂ ਵਿਦੇਸ਼ 'ਚ ਭਾਰਤ ਦੇ ਇਸ ਯੋਗ ਦਾ ਬੋਲਬਾਲਾ ਹੈ ਅਤੇ ਵਿਦੇਸ਼ੀਆਂ ਨੇ ਵੀ ਯੋਗ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਮਿਸ ਪੂਜਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਯੋਗ ਦਿਹਾੜੇ 'ਤੇ ਖੁਦ ਨੂੰ ਫਿੱਟ ਰੱਖਣ ਲਈ ਯੋਗ ਕਰਨ 'ਤੇ ਜ਼ੋਰ ਦਿੱਤਾ ਹੈ।


ਦੱਸਣਯੋਗ ਹੈ ਕਿ ਮਿਸ ਪੂਜਾ ਸੰਗੀਤ ਜਗਤ ਦੇ ਨਾਲ-ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਖਾਸ ਪਛਾਣ ਕਾਇਮ ਕਰ ਚੁੱਕੀ ਹੈ। ਪ੍ਰੋਫੈਸ਼ਨਲ ਕਰੀਅਰ ਕਾਰਨ ਗੁਰਿੰਦਰ ਕੌਰ ਕੈਂਥ ਤੋਂ ਮਿਸ ਪੂਜਾ ਬਣੀ ਇਹ ਅਦਾਕਾਰਾ। ਛੋਟੀ ਉਮਰ 'ਚ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਸਾਥ ਨਾਲ ਜ਼ਾਰੀ ਰੱਖਿਆ। ਸਾਲ 2006 'ਚ ਮਿਸ ਪੂਜਾ ਨੇ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਅਤੇ 'ਰੋਮਾਂਟਿਕ ਜੱਟ' ਪਹਿਲੀ ਐਲਬਮ ਆਈ। 'ਜਾਨ ਤੋਂ ਪਿਆਰੀ' ਐਲਬਮ ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖਿਤਾਬ ਵੀ ਮਿਲਿਆ। ਇਸ ਤੋਂ ਬਾਅਦ ਮਿਸ ਪੂਜਾ ਦਾ ਗੀਤ 'ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ' ਕਾਫੀ ਮਸ਼ਹੂਰ ਹੋਇਆ ਸੀ, ਜਿਸ ਨੂੰ ਮਿਸ ਪੂਜਾ ਨੂੰ ਰਾਤੋਂ-ਰਾਤ ਹੀ ਬੁਲੰਦੀਆਂ ਦੇ ਸਿਖਰਾਂ 'ਤੇ ਪਹੁੰਚਾ ਦਿੱਤਾ। 


Tags: Miss PoojaCelebratingInternational Yoga DayUnited Nations General AssemblyJaan Ton PiyariRomantic JattPani Ho Gaye DungePollywood NewsPunjabi Singer

Edited By

Sunita

Sunita is News Editor at Jagbani.