FacebookTwitterg+Mail

ਨਿੰਜਾ ਦੀ ਨਿੱਜੀ ਜ਼ਿੰਦਗੀ 'ਤੇ ਅਧਾਰਿਤ ਹੈ ਇਹ ਨਵਾਂ ਗੀਤ?

14 December, 2016 02:26:46 PM
ਚੰਡੀਗੜ੍ਹ—ਪੰਜਾਬੀ ਗਾਇਕ ਨਿੰਜਾ ਦਾ ਨਵਾਂ ਗੀਤ 'ਉਹ ਕਿਉਂ ਨਹੀਂ ਜਾਣ ਸਕੀ' ਰਿਲੀਜ਼ ਹੋ ਗਿਆ ਹੈ। ਗੀਤ 'ਚ ਨਿੰਜਾ 'ਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਕਹਾਣੀ ਵਿਖਾਈ ਗਈ ਹੈ। ਆਪਣੀ ਲਵ ਲਾਈਫ ਨੂੰ ਲੁੱਕੋ ਕੇ ਰੱਖਣ ਵਾਲੇ ਨਿੰਜਾ ਦੀ ਨਿੱਜੀ ਜ਼ਿੰਦਗੀ ਦੀ ਵੀ ਇਹ ਕਹਾਣੀ ਹੋ ਸਕਦੀ ਹੈ। ਹਾਲਾਂਕਿ ਅਸੀਂ ਉਮੀਦ ਕਰਦੇ ਹਾਂ ਕਿ ਗਾਣੇ ਦੇ ਅੰਤ ਵਰਗਾ ਕਲਾਈਮੈਕਸ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਨਾਂ ਹੋਵੇ।
ਗਾਇਕ ਨਿੰਜਾ ਨੇ ਕਾਫੀ ਸਮੇਂ ਬਾਅਦ ਇਕ ਸੈਡ ਰੋਮਾਂਟਿਕ ਗਾਣਾ ਕੱਢਿਆ। ਇਸ ਤੋਂ ਪਹਿਲਾ ਉਨ੍ਹਾਂ ਦਾ ਗੀਤ 'ਆਦਤ' ਨੂੰ ਵੀ ਦਰਸ਼ਕਾਂ ਵਲੋਂ ਕਾਫੀ ਭਰਵਾ ਹੁਗਾਂਰਾ ਮਿਲਿਆ ਸੀ। ਹਾਲਾਂਕਿ ਰੋਮਾਂਟਿਕ ਤੋਂ ਇਲਾਵਾ ਨਿੰਜਾ ਨੂੰ ਗੁੱਸੇ 'ਚ ਵੀ ਵੇਖਣਾ ਲੋਕ ਪਸੰਦ ਕਰਦੇ ਹਨ।
ਫਿਲਹਾਲ ਨਿੰਜਾ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਦਾ ਨਾਂ 'ਚੰਨਾ ਮੇਰਿਆ' ਜੋ ਕਿ ਮਰਾਠੀ ਫਿਲਮ ਦੀ ਰੀਮੇਕ ਹੈ। ਫਿਲਮ ਦੀ ਸ਼ੂਟਿੰਗ ਅਬੋਹਰ 'ਚ ਚਲ ਰਹੀ ਹੈ।

Tags: ਨਿੰਜਾਪੰਜਾਬੀ ਗਾਇਕਗੀਤNinja punjabi singer song