FacebookTwitterg+Mail

2500 ਫੁੱਟ ਦੀ ਉੱਚਾਈ ’ਤੇ ਗਿਟਾਰ ਵਜਾ ਕੇ ਇਸ ਗਾਇਕ ਨੇ ਕੀਤਾ ‘ਅਨੋਖਾ ਕਾਰਨਾਮਾ’

punjabi singer performed by performing this guitar at 2500 feet altitude
02 December, 2019 04:18:34 PM

ਜਲੰਧਰ (ਜਸਬੀਰ ਵਾਟਾਂਵਾਲੀ) ਕੁਝ ਵੱਖਰਾ ਕਰਨ ਦਾ ਜਨੂੰਨ ਜ਼ਮੀਨ ਅਤੇ ਆਸਮਾਨ ਵਿਚਲਾ ਫਰਕ ਮਿਟਾਉਣ ਦੀ ਵੀ ਚਾਹਤ ਰੱਖਦਾ ਹੈ। ਅਜਿਹੀ ਹੀ ਚਾਹਤ ਅਤੇ ਜਨੂੰਨ ਦਾ ਧਾਰਨੀ ਹੈ ਫ਼ਨਕਾਰ ਅਹਿਨ ਵਾਨੀ ਵਾਤਿਸ਼। ਵੱਖਰਾ ਕਰਨ ਦੀ ਚਾਹਤ ਵਿਚ ਅਹਿਨ ਨੇ ਅਜਿਹਾ ਰਿਕਾਰਡ ਕਾਇਮ ਕੀਤਾ ਹੈ, ਕਿ ਉਨ੍ਹਾਂ ਦੀ ਚੁਫੇਰੇ ਚਰਚਾ ਹੋਣ ਲੱਗੀ ਹੈ। ਅਹਿਨ ਨੇ ਆਪਣੇ ਬੈਂਡ ਸਾਥੀ ਇੰਦਰ ਧਾਲੀਵਾਲ ਨਾਲ ਮਿਲਕੇ ਜ਼ਮੀਨ ਤੋਂ 2500 ਫੁੱਟ ਤੋਂ ਜ਼ਿਆਦਾ ਉੱਪਰ ਪੈਰਾਗਲਾਇਡ ਕਰਦੇ ਹੋਏ ਹਵਾ ‘ਚ ਗਿਟਾਰ ਵਜਾਈ। ਉਨ੍ਹਾਂ ਦਾ ਦਾਅਵਾ ਹੈ ਕਿ ਵਿਸ਼ਵ ‘ਚ ਅਜਿਹਾ ਸਾਹਸ ਭਰਿਆ ਕਾਰਨਾਮਾ ਪਹਿਲੀ ਵਾਰ ਹੋਇਆ ਹੈ। ਇਸ ਪੈਰਾ ਗਲਾਈਡਿੰਗ ਇਕ ਖਾਸ ਗੱਲ ਇਹ ਸੀ ਕਿ ਜਿਸ ਮਸ਼ੀਨ ਰਾਹੀਂ ੳਨ੍ਹਾਂ ਮੱਥੇ ਉਚਾਣ ਭਰੀ ਉਹ ਦੁਨੀਆਂ ਦੀ ਪਹਿਲੀ ਮਸ਼ੀਨ ਹੈ। ਅਹਿਨ ਨੇ ਆਪਣੇ ਨਵੇਂ ਅਉਣ ਵਾਲੇ ਗੀਤ ‘ਰੱਬ ਦਾ ਬੰਦਾ-2’ (ਸਭ ਨੰਗੇ ਹੈ) ਨੂੰ ਧਿਆਨ ‘ਚ ਰੱਖਦੇ ਹੋਏ, ਇਹ ਪੈਰਾਗਲਾਇਡ ਉਡਾਣ ਬਿਨ੍ਹਾਂ ਕਮੀਜ਼ ਪਾਏ ਹੀ ਭਰੀ। ਆਪਣੀ ਇਸ ਉਡਾਣ ਨੂੰ ਸਫਲਤਾਪੂਰਵਕ ਖਤਮ ਕਰਨ ਮਗਰੋਂ ਅਹਿਨ ਅਤੇ ਇੰਦਰ ਆਪਣੇ ਨਾਂ ਵਿਸ਼ਵ ਰਿਕਾਰਡ ਕਾਇਮ ਕਰਨ ਲਈ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਹਨ। ਇੰਦਰ ਧਾਲੀਵਾਲ ਨੇ ਬਤੌਰ ਪੈਰਾਗਲਾਇਡ ਪਾਇਲਟ ਅਹਿਨ ਵਾਤਿਸ਼ ਦਾ ਸਾਥ ਦਿੱਤਾ।
Punjabi Bollywood Tadka
ਅਹਿਨ ਵਾਨੀ ਵਾਤਿਸ਼ ਪੰਜਾਬੀ ਦਾ ਉਹ ਫ਼ਨਕਾਰ ਹੈ, ਜਿਸਨੇ ਹਮੇਸ਼ਾਂ ਲੀਕ ਤੋਂ ਹੱਟਕੇ ਗਾਇਆ ਹੈ। ਆਪਣੇ ਗੀਤ ‘ਲਲਾਰ ਵੇ’, ‘ਕਲੀਰ੍ਹੇ’, ‘ਬਾਬਲੇ ਦੀ ਪੱਗ’, ‘ਰੱਬ ਦਾ ਬੰਦਾ’, ‘ਇਸ ਗੀਤ ਦਾ ਕੋਈ ਨਾਮ ਨਹੀਂ’ ਰਾਹੀਂ ਥੋੜ੍ਹੇ ਹੀ ਸਮੇਂ ‘ਚ ਲੱਖਾਂ ਪ੍ਰਸ਼ੰਸਕ ਨੂੰ ਮੁਰੀਦ ਬਣਾ ਲਿਆ। ਗੀਤ ਦੇ ਬੋਲਾਂ ਦੀ ਗੱਲ ਹੋਵੇ ਜਾਂ ਭਾਵੇਂ ਫਿਲਮਾਉਣ ਦੀ, ਉਹ ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ‘ਚ ਵਿਸ਼ਵਾਸ ਰੱਖਦੇ ਹਨ। ਉਹ ਮੰਨਦੇ ਹਨ ਕਿ ਜ਼ਰੂਰੀ ਨਹੀਂ ਗੀਤਾਂ ‘ਚ ਹਿੰਸਾ ਦਿਖਾ ਕੇ ਹੀ ਉਨ੍ਹਾਂ ਨੂੰ ਹਿੱਟ ਕੀਤਾ ਜਾਵੇ। ਅਸੀਂ ਕੁੱਝ ਵੱਖਰਾ ਕਰਕੇ ਵੀ ਗੀਤ ਹਿੱਟ ਕਰ ਸਕਦੇ ਹਾਂ।
Punjabi Bollywood Tadka
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਅਹਿਨ ਵਾਨੀ ਵਾਤਿਸ਼ ਨੇ ਦੱਸਿਆ ਕਿ ਉਹ ਤਕਰੀਬਨ 20 ਤੋਂ 25 ਮਿੰਟ ਤੱਕ, ਬਿਨਾਂ ਕਮੀਜ਼ ਪਾਏ 2500 ਫੁੱਟ ਤੋਂ ਵੱਧ ਉਚਾਈ ਤੇ ਪੈਰਾਗਲਾਇਡ ਕਰਦੇ ਹੋਏ ਗਿਟਾਰ ਵਜਾਉਂਦੇ ਰਹੇ। ਇਹ ਪੈਰਾਗਲਾਇਡ ਸੈਰ ‘ਬੰਟੀ ਬੈਂਸ ਪ੍ਰੋਡਕਸ਼ਨਸ’ ਦੇ ਸਹਿਯੋਗ ਨਾਲ ‘ਸਿੱਖ ਫਲਾਇੰਗ’ ਤੋਂ ਭੁਪਿੰਦਰ ਸਿੰਘ ਦੀ ਦੇਖਰੇਖ ਹੇਠ ਪੂਰੇ ਸੁਰੱਖਿਆ ਪ੍ਰਬੰਧਾਂ ਨਾਲ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਦਾ ਮਕਸਦ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤਾਂਕਿ ਉਹ ਵੀ ਜ਼ਿੰਦਗੀ ‘ਚ ਕੁੱਝ ਵੱਖਰਾ ਕਰਨ ਦਾ ਹੌਂਸਲਾ ਕਰ ਸਕਣ। ਦੂਸਰਾ, ਉਹ ਆਪਣੇ ਨਵੇਂ ਆਉਣ ਵਾਲੇ ਗੀਤ ‘ਰੱਬ ਦਾ ਬੰਦਾ-2’ (ਸਭ ਨੰਗੇ ਹੈ) ਦੀ ਪ੍ਰਮੋਸ਼ਨ ਵੱਖਰੇ ਤਰੀਕੇ ਨਾਲ ਕਰਨਾ ਚਾਹੁੰਦੇ ਸਨ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਨੇ ਇਹ ਪੈਰਾਗਲਾਇਡ ਸੈਰ ਬਿਨ੍ਹਾਂ ਕਮੀਜ਼ ਪਾਏ ਕੀਤੀ। ਗੀਤ ‘ਰੱਬ ਦਾ ਬੰਦਾ-2’ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੂਟ ਕੀਤਾ ਗਿਆ ਹੈ, ਜੋ ਬਹੁਤ ਜਲਦ ਰਿਲੀਜ਼ ਹੋਵੇਗਾ।
Punjabi Bollywood Tadka
ਗੱਲਬਾਤ ਦੌਰਾਨ ਅਹਿਨ ਦੱਸਿਆ ਕਿ ਉਨ੍ਹਾਂ ਲਈ ਉਨ੍ਹਾਂ ਦਾ ਇਹ ਪਹਿਲਾ ਤਜਰਬਾ ਸੀ, ਜੋ ਕਿ ਚੁਣੌਤੀਆਂ ਭਰਪੂਰ ਸੀ। ਉਨ੍ਹਾਂ ਦੱਸਿਆ ਕਿ ਮੇਰਾ ਅਤੇ ਮੇਰੇ ਦੋ ਪੈਰਾਗਲਾਈਰ ਸਾਥੀਆਂ ਦਾ ਭਾਰ ਮਸ਼ੀਨ ਦੀ ਸਮਰੱਥਾ ਤੋਂ ਵੱਧ ਸੀ, ਜਿਸ ਕਾਰਨ ਪਹਿਲਾਂ ਉਸਨੇ ਆਪਣਾ ਭਾਰ ਕਰੀਬ 6 ਕਿੱਲੋ ਤੱਕ ਘੱਟ ਕੀਤਾ। ਉਨ੍ਹਾ ਦੱਸਿਆ ਕਿ ਦੂਜੀ ਵੱਡੀ ਚੁਣੌਤੀ 25 ਸੌ ਫੁੱਟ ਉਚਾਈ ’ਤੇ ਜਾ ਕਿ ਗਿਟਾਰ ਨੂੰ ਲੈ ਕੇ ਜਾਣ ਦੀ, ਜਿਸ ਲਈ ਸਾਨੂੰ ਸਪੈਸ਼ਲ ਮਾਉਂਟ ਬਣਾਉਣਾ ਪਿਆ ਤਾਂ ਕਿ ਉਡਾਣ ਭਰਨ ਅਤੇ ਲੈਂਡ ਕਰਨ ਸਮੇਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਤੀਜੀ ਵੱਡੀ ਚੁਣੌਤੀ ਏਨੀ ਜਿਆਦਾ ਉਚਾਈ ’ਤੇ ਜਾ ਕੇ ਗਿਟਾਰ ਨੂੰ ਵਜਾਉਣ ਦੀ ਸੀ ਕਿਉਂਕਿ ਉਪਰ ਹਵਾ ਵੀ ਕਾਫੀ ਤੇਜ਼ ਸੀ। ਅਹਿਨ ਮੁਤਾਬਕ ਚੌਥੀ ਮੁਸ਼ਕਲ 2500 ਫੁੱਟ ਉਚਾਈ ’ਤੇ ਪਹੁੰਚ ਕੇ ਪੇਸ਼ ਆਈ ਕਿਉਂਕਿ ਕਿ ਉਸ ਨੇ ਗੀਤ ਦੇ ਸੀਨ ਮੁਤਾਬਕ ਕਮੀਜ ਨਹੀਂ ਸੀ ਪਾਈ ਹੋਈ, ਜਿਸ ਕਾਰਨ ਉਪਰ ਜਾ ਕੇ ਉਸਨੂੰ ਠੰਡ ਬਹੁਤ ਲੱਗੀ ਸੀ।
Punjabi Bollywood Tadka
 


Tags: AhenPunjabi SingerGuitarUnique Featਅਹਿਨਪੰਜਾਬੀ ਗਾਇਕ

About The Author

manju bala

manju bala is content editor at Punjab Kesari