FacebookTwitterg+Mail

ਪ੍ਰਭ ਗਿੱਲ ਨੇ ਸ਼ੇਅਰ ਕੀਤੀ ਮਾਂ ਦੀ ਤਸਵੀਰ, ਲਿਖਿਆ ਭਾਵੁਕ ਮੈਸੇਜ

punjabi singer prabh gill shared pic with his mother
08 August, 2019 12:30:37 PM

ਜਲੰਧਰ (ਬਿਊਰੋ) : ਮਾਂ ਆਪਣੇ ਬੱਚਿਆਂ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੀ ਹੈ ਕਿਉਂਕਿ ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਸਗੋਂ ਆਪਣੇ ਜਿਗਰ ਦਾ ਟੁਕੜਾ ਬਣਾ ਕੇ ਰੱਖਦੀ ਹੈ। ਹਾਲ ਹੀ ਗਾਇਕ ਪ੍ਰਭ ਗਿੱਲ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ 'ਮੇਰੀ ਗੰਗਾ ਮੇਰੀ ਮਾਂ ਦੇ ਪੈਰ ਹੋ ਗਏ, ਮੈਨੂੰ ਇੰਨਾਂ ਵਿਚ ਰੋੜਿਓ ਖੁਦਾ ਕਰਕੇ।' 


ਦੱਸ ਦਈਏ ਕਿ ਪ੍ਰਭ ਗਿੱਲ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੇ ਪਿਤਾ ਦਾ ਵੱਡਾ ਹੱਥ ਹੈ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਲਾਕਾਰ ਬਣਾਉਣ 'ਚ ਪੂਰੀ ਮਦਦ ਕੀਤੀ। ਆਪਣੇ ਕਾਲਜ ਸਮੇਂ 'ਚ ਪ੍ਰਭ ਗਿੱਲ ਭੰਗੜੇ ਦਾ ਸੌਂਕ ਰੱਖਦੇ ਸਨ। ਇਸ ਦੇ ਨਾਲ ਪ੍ਰਭ ਗਿੱਲ ਦੇ ਗੀਤਾਂ ਦੀ ਲੇਖਣੀ ਦੀ ਗੱਲ ਕਰੀਏ ਤਾਂ ਇਨਾਂ ਗੀਤਾਂ ਨੂੰ ਉਹ ਖੁਦ ਹੀ ਰਚਦੇ ਹਨ। ਪ੍ਰਭ ਗਿੱਲ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਕਈ ਪੰਜਾਬੀ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੂੰ ਰੋਮਾਂਟਿਕ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ।


Tags: Prabh GillMother PictureInstagramViral PostPunjabi Singer

Edited By

Sunita

Sunita is News Editor at Jagbani.