FacebookTwitterg+Mail

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰੀਤ ਹਰਪਾਲ, ਸਾਂਝੀ ਕੀਤੀ ਤਸਵੀਰ

punjabi singer preet harpal visits golden temple  amritsar
28 December, 2019 11:14:20 AM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਬੀਤੇ ਦਿਨੀਂ ਪ੍ਰੀਤ ਹਰਪਾਲ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ। ਗੁਰੂ ਦੀ ਨਗਰੀ 'ਚ ਪਹੁੰਚ ਕੇ ਪ੍ਰੀਤ ਹਰਪਾਲ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਦੀ ਬਾਣੀ ਸਰਵਨ ਕੀਤੀ। ਗੁਰੂ ਘਰ ਮੱਥਾ ਟੇਕ ਕੇ ਉਨ੍ਹਾਂ ਨੇ ਗੁਰੂਆਂ ਦਾ ਆਸ਼ੀਰਵਾਦ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ਦਰਬਾਰ ਸਾਹਿਬ ਤੋਂ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।''

 
 
 
 
 
 
 
 
 
 
 
 
 
 

Wah wah guru gobind singh aape gur chela🙏🙏🙏 waheguru @preet.harpal

A post shared by Preet Harpal (@preet.harpal) on Dec 26, 2019 at 9:06pm PST


ਇਸ ਤੋਂ ਪਹਿਲਾਂ ਪ੍ਰੀਤ ਹਰਪਾਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਸੀ ਤੇ ਨਾਲ ਹੀ ਲਿਖਿਆ ਸੀ, ''ਤੇਰੀਆਂ ਸ਼ਹਾਦਤਾਂ ਦੇ ਸਦਕੇ ਜਾਂਵਾਂ ਮੇਰੇ ਦਸ਼ਮੇਸ਼ ਪਿਤਾ ਜੀ।''

 

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਤਾਂ ਹਾਲ ਹੀ 'ਚ ਉਹ ਕਾਲਜ ਟਾਈਟਲ ਹੇਠ ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਸਨ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਦਿੱਤਾ ਗਿਆ। ਇਸ ਸਾਲ ਉਨ੍ਹਾਂ ਨੇ ਪੰਜਾਬੀ ਫਿਲਮ 'ਲੁੱਕਣ ਮੀਚੀ' ਨਾਲ ਮੈਂਡੀ ਤੱਖਰ ਨਾਲ ਸਿਲਵਰ ਸਕ੍ਰੀਨ ਸ਼ੇਅਰ ਕੀਤੀ। ਦਰਸ਼ਕਾਂ ਵਲੋਂ ਇਸ ਫਿਲਮ ਨੂੰ ਚੰਗਾ ਰਿਸਪਾਂਸ ਮਿਲਿਆ ਸੀ।


Tags: Punjabi SingerPreet HarpalVisitsGolden TempleAmritsarਪ੍ਰੀਤ ਹਰਪਾਲਅੰਮ੍ਰਿਤਸਰਸ੍ਰੀ ਦਰਬਾਰ ਸਾਹਿਬ

About The Author

sunita

sunita is content editor at Punjab Kesari