ਚੰਡੀਗੜ੍ਹ/ਮੋਗਾ (ਪਵਨ ਗਰੋਵਰ) - ਪੰਜਾਬ ਦੇ ਪ੍ਰਸਿਧ ਗਾਇਕ ਰਾਜ ਬਰਾੜ ਦੀ ਸ਼ਨੀਵਾਰ ਨੂੰ ਕਰੀਬ 12 ਵਜੇ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦਾ ਅੰਮਿਤ ਸਸਕਾਰ ਮੋਗਾ ਦੇ ਪਿੰਡ ਮਲਕੇ ਵਿਖੇ ਕੀਤਾ ਜਾਵੇਗਾ। ਉਹ 44 ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਰਾਜ ਬਰਾੜ ਮੋਹਾਲੀ ਦੇ 69 ਸੈਕਟਰ 'ਚ ਰਹਿੰਦੇ ਸਨ। ਇਹ ਸਾਰੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਕੁਲਦੀਪ ਨੇ ਦਿੱਤੀ ਹੈ।