FacebookTwitterg+Mail

ਇਸ ਪੰਜਾਬੀ ਗਾਇਕ ਦਾ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਹੋਇਆ ਹੈਕ

punjabi singer s fb  instagram account hacked
18 November, 2019 02:41:47 PM

ਜਲੰਧਰ (ਬਿਊਰੋ) — 'ਇਕ ਯਾਦ ਪੁਰਾਣੀ', 'ਮਾਨ ਨਾ ਕਰੀ' ਅਤੇ 'ਅੱਲ੍ਹਾ ਵੇਖ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜਸ਼ਨ ਸਿੰਘ ਦਾ ਇੰਸਟਾਗ੍ਰਾਮ ਤੇ ਟਵਿਟਰ ਅਕਾਊਂਟ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਸ਼ਨ ਸਿੰਘ ਨੇ ਹੈਕ ਹੋਣ ਦੀ ਪੂਰੀ ਵਾਰਦਾਤ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਫੋਨ ਆਇਆ ਸੀ ਅਤੇ ਹੈਕਰ ਨੇ ਕਿਹਾ, ''ਅਸੀਂ ਇੰਸਟਾਗ੍ਰਾਮ ਹੈੱਡ ਆਫਿਸ ਤੁਰਕੀ ਤੋਂ ਬੋਲ ਰਹੇ ਹਾਂ, ਜੇ ਤੁਸੀਂ ਰੀਕੰਫਰਮ ਨਹੀਂ ਕੀਤਾ ਤਾਂ ਤੁਹਾਡਾ ਪੇਜ ਡਿਲੀਟ ਕਰ ਦਿਆਂਗੇ। ਇਕ ਆਰਟਿਸਟ ਦੇ ਤੌਰ 'ਤੇ ਮੈਂ ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਫਾਲੋ ਕੀਤਾ। ਇਸ ਤੋਂ ਬਾਅਦ ਐਡਮਿਟ ਕੀਤਾ ਕਿ ਮੈਂ ਇਕ ਹੈਕਰ ਹਾਂ ਅਤੇ ਇਹ ਸਭ ਮੈਂ ਪੈਸਿਆਂ ਲਈ ਕਰ ਰਿਹਾ ਹਾਂ। ਜਦੋਂ ਤੱਕ ਤੁਸੀਂ ਮੈਨੂੰ ਪੈਸੇ ਨਹੀਂ ਦਿਓਗੇ ਉਦੋ ਤੱਕ ਮੈਂ ਤੁਹਾਡੀ ਪ੍ਰੋਫਾਈਲ ਵਾਪਿਸ ਨਹੀਂ ਕਰਾਂਗਾ।''

ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਸਗੋ ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨਾਲ ਅਜਿਹਾ ਹੋ ਚੁੱਕਾ ਹੈ। ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।


Tags: Jashan SinghTwitter and Instagram AccountHackerHackCoke StudioPunjabi Singer

Edited By

Sunita

Sunita is News Editor at Jagbani.