FacebookTwitterg+Mail

'ਜੋਰਾ-ਦਿ ਸੈਕਿੰਡ ਚੈਪਟਰ' ਨਾਲ ਅਦਾਕਾਰੀ ਦੇ ਖੇਤਰ 'ਚ ਪੱਕੇ ਪੈਰੀ ਹੋਣਗੇ ਗਾਇਕ ਸਿੰਗਾ

punjabi singer singga
23 January, 2020 11:20:50 AM

ਜਲੰਧਰ (ਬਿਊਰੋ) : ਆਪਣੀ ਕਲਮ ਤੇ ਗਾਇਕੀ ਦੇ ਸਦਕਾ ਸੰਗੀਤ ਜਗਤ 'ਚ ਧੱਕ ਪਾਉਣ ਵਾਲਾ ਗਾਇਕਾ ਸਿੰਗਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਛਾਏ ਰਹਿੰਦੇ ਹਨ। 'ਫੋਟੋ', 'ਸ਼ਹਿ', 'ਰੋਬਿਨ ਹੁੱਡ', 'ਵਾਰਦਾਤ', 'ਮੋਸਟ ਵਾਂਟਿਡ ਜੱਟੀ', 'ਜੱਟ ਦੀ ਕਲਿੱਪ 2' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਹੁਣ ਸਿੰਗਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਦੇ ਦਿਲ ਲੁੱਟਣ ਆ ਰਹੇ ਹਨ। ਸਿੰਗਾ ਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ 'ਬਠਿੰਡੇ ਵਾਲੇ ਬਾਈ ਫਿਲਮਜ਼', 'ਲਾਊਡ ਰੋਰ ਫਿਲਮ' ਅਤੇ 'ਰਾਜ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣ ਰਹੀ ਫਿਲਮ 'ਜੋਰਾ-ਦਿ ਸੈਕਿੰਡ ਚੈਪਟਰ' ਨਾਲ ਕਰਨ ਜਾ ਰਹੇ ਹਨ, ਜੋ ਕਿ 6 ਮਾਰਚ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ।

ਦੱਸ ਦਈਏ ਕਿ ਸਿੰਗਾ ਅਜਿਹਾ ਗਾਇਕ ਹੈ, ਜਿਸ ਨੇ ਛੋਟੀ ਉਮਰ 'ਚ ਹੀ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਇਸ ਫਿਲਮ 'ਚ ਪੰਜਾਬੀ ਫਿਲਮਾਂ ਦੇ ਐਕਸ਼ਨ ਹੀਰੋ ਦੀਪ ਸਿੱਧੂ, ਧਰਮਿੰਦਰ, ਸਿੰਗਾ, ਗੁੱਗੂ ਗਿੱਲ, ਜਪਜੀ ਖਹਿਰਾ, ਮਾਹੀ ਗਿੱਲ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਸੋਨਪ੍ਰੀਤ ਜਵੰਦਾ ਅਤੇ ਮੁਕੇਸ਼ ਤਿਵਾੜੀ ਆਦਿ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਦਾ ਸੰਗੀਤ ਮਿਊਜ਼ਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ।

ਦੇਸੀ ਰੌਕਸਟਾਰ ਤੇ ਉੱਘੇ ਗਾਇਕ ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾ ਨੇ ਪਲੇਅ ਬੈਕ ਗਾਇਆ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਵਲੋਂ ਪ੍ਰੋਡਿਊਸ ਇਸ ਫਿਲਮ ਦੇ ਟੀਜ਼ਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

ਦੱਸਣਯੋਗ ਹੈ ਕਿ ਸਾਲ 2017 ਦੀ ਸੁਪਟਹਿੱਟ ਫਿਲਮ 'ਜੋਰਾ 10 ਨੰਬਰੀਆਂ' ਦਾ ਅਗਲਾ ਭਾਗ 'ਜੋਰਾ- ਦਿ ਸੈਕਿੰਡ ਚੈਪਟਰ' ਹੀ ਹੈ, ਜਿਸ ਦੀ ਕਹਾਣੀ ਪੰਜਾਬ ਪੁਲਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ।


Tags: Amardeep Singh GillJora The Second ChapterUpcoming MovieSinggaStarting Film CareerNew PosterSoni SinghDeep SindhuGugu GillJapji KhairaHobby DhaliwalPunjabi Celebrity

About The Author

sunita

sunita is content editor at Punjab Kesari